ਵਿਸ਼ਵਕਰਮਾ ਮੰਦਰ ''ਚ ਚੋਰੀ

Friday, Mar 02, 2018 - 07:56 AM (IST)

ਵਿਸ਼ਵਕਰਮਾ ਮੰਦਰ ''ਚ ਚੋਰੀ

ਸਮਾਣਾ (ਦਰਦ) - ਸ਼ਹਿਰ ਦੇ ਪ੍ਰਸਿੱਧ ਵਿਸ਼ਵਕਰਮਾ ਮੰਦਰ ਵਿਚ ਬੁੱਧਵਾਰ ਦੀ ਰਾਤ ਚੋਰਾਂ ਨੇ ਇਕ ਗੋਲਕ ਵਿਚ ਪਈ ਨਕਦੀ 'ਤੇ ਹੱਥ ਸਾਫ ਕਰ ਦਿੱਤਾ ਜਦਕਿ ਇਕ ਹੋਰ ਗੋਲਕ ਨੂੰ ਆਪਣੇ ਨਾਲ ਹੀ ਲੈ ਗਏ, ਜੋ ਵੀਰਵਾਰ ਸਵੇਰੇ ਮੰਦਰ ਤੋਂ ਦੂਰ ਖੇਤਾਂ ਵਿਚ ਖਾਲੀ ਪਈ ਮਿਲੀ। ਸੂਚਨਾ ਮਿਲਣ 'ਤੇ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।  ਇਸ ਸਬੰਧੀ ਮੰਦਰ ਕਮੇਟੀ ਪ੍ਰਧਾਨ ਬਲਦੇਵ ਕ੍ਰਿਸ਼ਨ ਨੇ ਚੋਰੀ ਦਾ ਅੰਦਾਜ਼ਾ 50 ਹਜ਼ਾਰ ਰੁਪਏ ਦੱਸਿਆ। ਉਨ੍ਹਾਂ ਕਿਹਾ ਕਿ ਕਮੇਟੀ ਸਾਲ ਵਿਚ 2 ਵਾਰ ਹੀ ਗੋਲਕ ਖੋਲ੍ਹਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਇਲਾਕੇ ਵਿਚ ਦਰਜਨਾਂ ਚੋਰੀ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਪੁਲਸ ਚੋਰਾਂ 'ਤੇ ਸ਼ਿੰਕਜਾ ਕੱਸਣ ਵਿਚ ਕਾਮਯਾਬ ਨਹੀਂ ਹੋਈ। ਇਸ ਸਬੰਧੀ ਜਾਂਚ ਅਧਿਕਾਰੀ ਸ਼ਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਸ਼ਿਕਾਇਤ ਦੇਣ ਉਪਰੰਤ ਕਾਰਵਾਈ ਕੀਤੀ ਜਾਵੇਗੀ।


Related News