ਵੈਸ਼ਨੂੰ ਦੇਵੀ ਮੱਥਾ ਟੇਕਣ ਗਏ ਪਰਿਵਾਰ ਦੇ ਘਰ ''ਚ ਚੋਰੀ
Thursday, Apr 05, 2018 - 08:17 AM (IST)

ਫ਼ਰੀਦਕੋਟ (ਹਾਲੀ) - ਇੱਥੋਂ ਦੀ ਡੋਗਰ ਬਸਤੀ 'ਚ ਰਹਿੰਦੇ ਇਕ ਪਰਿਵਾਰ ਦੇ ਘਰ ਉਸ ਸਮੇਂ ਚੋਰੀ ਹੋ ਗਈ, ਜਦੋਂ ਸਾਰਾ ਪਰਿਵਾਰ 3 ਦਿਨ ਲਈ ਵੈਸ਼ਨੂੰ ਦੇਵੀ ਵਿਖੇ ਮੱਥਾ ਟੇਕਣ ਵਾਸਤੇ ਗਿਆ ਹੋਇਆ ਸੀ। ਪਰਿਵਾਰ ਨੇ ਆ ਕੇ ਦੇਖਿਆ ਤਾਂ ਘਰ ਦੇ ਮੁੱਖ ਦਰਵਾਜ਼ੇ ਸਮੇਤ ਅੰਦਰ ਸਾਰੇ ਕਮਰਿਆਂ ਦੇ ਦਰਵਾਜ਼ਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ। ਘਰ ਦੀ ਮਾਲਕਣ ਅਨੂੰ ਸ਼ਰਮਾ ਨੇ ਦੱਸਿਆ ਕਿ ਉਹ ਡੋਗਰ ਬਸਤੀ ਗਲੀ ਨੰਬਰ-15 ਵਿਚ ਰਹਿ ਰਹੀ ਹੈ ਅਤੇ 3 ਦਿਨ ਲਈ ਉਹ ਆਂਢ-ਗੁਆਂਢ ਵਿਚ ਦੱਸ ਕੇ ਵੈਸ਼ਨੂੰ ਦੇਵੀ ਪਰਿਵਾਰ ਸਮੇਤ ਮੱਥਾ ਟੇਕਣ ਗਈ ਹੋਈ ਸੀ। ਉਸ ਨੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਘਰੋਂ ਚੋਰ ਜਿੰਦਰੇ ਭੰਨ ਕੇ ਐਕਟਿਵਾ, 4 ਤੋਲੇ ਸੋਨਾ, 1.50 ਲੱਖ ਰੁਪਏ ਦੀ ਨਕਦੀ ਅਤੇ ਇਕ ਕੀਮਤੀ ਮੋਬਾਇਲ ਚੋਰੀ ਕਰ ਕੇ ਲੈ ਗਏ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਮੌਕਾ ਦੇਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।