ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਮਨੀ ਐਕਸਚੇਂਜ ਦੁਕਾਨ ’ਚ ਦਿਨ-ਦਿਹਾੜੇ ਲੁੱਟ

Wednesday, Aug 17, 2022 - 05:42 PM (IST)

ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਮਨੀ ਐਕਸਚੇਂਜ ਦੁਕਾਨ ’ਚ ਦਿਨ-ਦਿਹਾੜੇ ਲੁੱਟ

ਪਟਿਆਲਾ (ਕੰਬੋਜ਼) : ਪਟਿਆਲਾ 'ਚ ਦਿਨ-ਦਿਹਾੜੇ ਮਨੀ ਐਕਸਚੇਂਜ ਦੀ ਇਕ ਦੁਕਾਨ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ 65 ਹਜ਼ਾਰ ਰੁਪਏ ਲੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਰਾਣਾ ਬਿਸ਼ਨ ਨਗਰ 'ਚ ਸਥਿਤ ਗੋਬਿੰਦ ਕੋਮਨਿਕੇਸ਼ਨ ਨਾਮ ਦੀ ਦੁਕਾਨ ਅੰਦਰ 11 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਹਥਿਆਰਾਂ ਸਮੇਤ ਦਾਖ਼ਲ ਹੋਏ। ਜਿਨ੍ਹਾਂ ਨੇ ਇਸ ਮਨੀ ਐਕਸਚੇਂਜ ਦੁਕਾਨ ਦੇ ਮਾਲਕ ਨੂੰ ਸ਼ਿਕਾਰ ਬਣਾ ਕੇ ਹਥਿਆਰਾਂ ਦੀ ਨੋਕ 'ਤੇ 65 ਹਜ਼ਾਰ ਰੁਪਏ ਲੁੱਟ ਲਏ। ਜਿਸ ਤੋਂ ਬਾਅਦ ਦੁਕਾਨਦਾਰ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਸ ਥਾਣੇ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

ਇਸ ਮੌਕੇ ਦੁਕਾਨਦਾਰ ਰੁਪਿੰਦਰ ਜੋਸ਼ੀ ਦਾ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਅਕਸਰ ਹੀ ਪੈਸੇ ਬਦਲੇ ਜਾਂਦੇ ਹਨ ਅਤੇ ਜਦੋਂ ਉਹ ਸਵੇਰੇ 11 ਵਜੇ ਦੇ ਕਰੀਬ ਦੁਕਾਨ ਦੇ ਅੰਦਰ ਆਇਆ ਤਾਂ ਉਸਦਾ ਪਿੱਛਾ ਕਰਦੇ ਹੋਏ ਕੁਝ ਵਿਅਕਤੀ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ , ਜਿਨ੍ਹਾਂ ਨੇ ਉਸ ਨੂੰ ਹਥਿਆਰ ਦਿਖਾ ਕੇ ਕਿਹਾ ਕਿ ਉਸ ਕੋਲ ਜਿੰਨੇ ਵੀ ਪੈਸੇ ਦੁਕਾਨ 'ਚ ਮੌਜੂਦ ਹਨ , ਉਹ ਸਾਰੇ ਉਨ੍ਹਾਂ ਨੂੰ ਦੇ ਦੇਵੇ ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਦੁਕਾਨਦਾਰ ਨੇ ਕਿਹਾ ਕਿ ਆਪਣੀ ਜਾਨ ਨੂੰ ਬਚਾਉਂਦਿਆਂ ਮੈਂ 65 ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਅਤੇ ਦੋਸ਼ੀ ਮੌਕੇ ਤੋਂ ਪੈਸੇ ਲੈ ਫਰਾਰ ਹੋ ਗਏ।

ਇਹ ਵੀ ਪੜ੍ਹੋ- ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ , ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ

ਇਸ ਤੋਂ ਇਲਾਵਾ ਦੁਕਾਨਦਾਰ ਨੇ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਫੜਿਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੀ ਜਾਣਕਾਰੀ ਦਿੰਦਿਾਆਂ ਡੀ.ਐੱਸ.ਪੀ. ਪਟਿਆਲਾ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਮਿਲੀ ਜਾਣਕਾਰੀ ਮਗਰੋਂ ਮੌਕੇ 'ਤੇ ਆ ਕੇ ਦੁਕਾਨ ਦਾ  ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸੇ-ਪਾਸੇ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਨੂੰ ਲੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


author

Simran Bhutto

Content Editor

Related News