ਪੰਜਾਬ ਦੇ ਇਹ ਮੁਲਾਜ਼ਮ ਹੋ ਜਾਣ Alert, ਹੁਣ ਬਚਣਾ ਹੋਵੇਗਾ ਮੁਸ਼ਕਲ
Saturday, Oct 12, 2024 - 11:38 AM (IST)
ਚੰਡੀਗੜ੍ਹ : ਵਿਦੇਸ਼ਾਂ 'ਚ ਲੰਬੀ ਛੁੱਟੀ ਕੱਟਣ ਵਾਲੇ ਪੰਜਾਬ ਦੇ ਮੁਲਾਜ਼ਮ ਅਤੇ ਅਧਿਕਾਰੀ ਹੁਣ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਹਨ। ਪੰਜਾਬ ਸਰਕਾਰ ਨੇ ਐਕਸ ਇੰਡੀਆ ਲੀਵ 'ਤੇ ਵਿਦੇਸ਼ ਜਾ ਕੇ ਵਾਪਸ ਨਾ ਆਉਣ ਵਾਲੇ ਉਕਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਸਿਵਲ ਵਿਭਾਗ ਦੇ 123 ਅਤੇ ਪੁਲਸ ਵਿਭਾਗ ਦੇ 115 ਅਧਿਕਾਰੀ ਅਤੇ ਮੁਲਾਜ਼ਮ ਐਕਸ ਇੰਡੀਆ ਲੀਵ 'ਤੇ ਗਏ ਪਰ ਉਹ ਨਿਰਧਾਰਿਤ ਸਮੇਂ ਦੌਰਾਨ ਵਾਪਸ ਨਹੀਂ ਪਰਤੇ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ, ਹੋਣਗੀਆਂ ਅਹਿਮ ਵਿਚਾਰਾਂ
ਡੀ. ਜੀ. ਪੀ. ਦਫ਼ਤਰ ਵਲੋਂ ਅਜਿਹੇ 84 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਕੀ ਮੁਲਾਜ਼ਮਾਂ 'ਤੇ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਆਈ. ਜੀ. ਹੈੱਡ ਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਜਾਣ ਲਈ ਪੁਲਸ ਮੁਲਾਜ਼ਮਾਂ ਨੇ ਮਨਜ਼ੂਰੀ ਲਈ ਸੀ ਪਰ ਉਹ ਵਾਪਸ ਨਹੀਂ ਪਰਤੇ। ਉਨ੍ਹਾਂ ਵਲੋਂ ਕੋਈ ਜਵਾਬ ਨਾ ਆਉਣ 'ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਦੁਸਹਿਰੇ 'ਤੇ ਲੋਕਾਂ ਲਈ Advisory ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਸਿਰਫ 3 ਮਹੀਨੇ ਲਈ ਮਿਲਦੀ ਹੈ 'ਐਕਸ ਇੰਡੀਆ ਲੀਵ'
ਨਿਯਮਾਂ ਦੇ ਮੁਤਾਬਕ ਕਿਸੇ ਵੀ ਮੁਲਾਜ਼ਮ ਨੂੰ ਐਕਸ ਇੰਡੀਆ ਲੀਵ ਸਿਰਫ 3 ਮਹੀਨੇ ਲਈ ਹੀ ਮਿਲਦੀ ਹੈ। ਇਨ੍ਹਾਂ 3 ਮਹੀਨਿਆਂ ਦੀ ਤਨਖ਼ਾਹ ਵੀ ਮੁਲਾਜ਼ਮ ਨੂੰ ਦਿੱਤੀ ਜਾਂਦੀ ਹੈ। ਬਹੁਤੇ ਮੁਲਾਜ਼ਮ ਸਾਲ-2 ਸਾਲ ਬਾਅਦ ਵੀ ਵਾਪਸ ਨਹੀਂ ਪਰਤਦੇ। ਇਸ ਤੋਂ ਬਾਅਦ ਉਹ ਫਿਰ ਜੁਆਇਨ ਕਰ ਲੈਂਦੇ ਹਨ। ਇਸ ਨਾਲ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਹੁਣ ਸਰਕਾਰ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਅਜਿਹਾ ਕਰਨ ਵਾਲੇ ਮੁਲਾਜ਼ਮਾਂ ਨੂੰ ਨਿਯਮਾਂ ਮੁਤਾਬਕ ਪ੍ਰਮੋਸ਼ਨ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਵਿਦੇਸ਼ੀ ਦੌਰੇ ਦੀ ਜਾਂਚ ਪੂਰੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8