ਕਾਲੀਆਂ ਝੰਡੀਆਂ ਦਿਖਾ ਕੇ ਥਰਮਲ ਕਰਮਚਾਰੀਆਂ ਨੇ ਕੀਤਾ ਵਿੱਤ ਮੰਤਰੀ ਬਾਦਲ ਦਾ ਵਿਰੋਧ

Saturday, Feb 03, 2018 - 04:16 PM (IST)

ਕਾਲੀਆਂ ਝੰਡੀਆਂ ਦਿਖਾ ਕੇ ਥਰਮਲ ਕਰਮਚਾਰੀਆਂ ਨੇ ਕੀਤਾ ਵਿੱਤ ਮੰਤਰੀ ਬਾਦਲ ਦਾ ਵਿਰੋਧ

ਬਠਿੰਡਾ (ਅਮਿਤ ਸ਼ਰਮਾ, ਪਰਮਿੰਦਰ) — ਬਠਿੰਡਾ 'ਚ ਥਰਮਲ ਪਲਾਂਟ ਦੇ ਕਰਮਚਾਰੀਆਂ ਵਲੋਂ ਇਕ ਵਾਰ ਫਿਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਘਿਰਾਓ ਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਬਠਿੰਡਾ 'ਚ ਸ਼ਨੀਵਾਰ ਤੇ ਐਤਵਾਰ ਦੇ ਦਿਨ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹਨ, ਅੱਜ ਵੀ ਉਹ ਬਠਿੰਡਾ ਇਸੇ ਸਿਲਸਿਲੇ 'ਚ ਪਹੁੰਚੇ ਤੇ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ।
ਇਸ ਮੌਕੇ ਥਰਮਲ ਪਲਾਂਟ ਨੂੰ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਕਰਮਚਾਰੀਆਂ ਵਲੋਂ ਮਨਪ੍ਰੀਤ ਬਾਦਲ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਸ ਸੰਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰਖਦੇ ਹੋਏ ਕਿਹਾ ਕਿ ਥਰਮਲ ਦੇ ਸਾਰੇ ਕਰਮਚਾਰੀਆਂ ਦੀ ਮੰਗ ਨੂੰ ਸੁਣਿਆ ਗਿਆ ਹੈ, ਜਿਸ ਕਾਰਨ ਸਰਕਾਰ ਨੇ ਪੱਕੇ ਕਰਮਚਾਰੀਆਂ ਨੂੰ ਦੂਜੀ ਜਗ੍ਹਾ ਲਹਿਰਾ ਮੁਹੱਬਤ ਥਰਮਲ ਪਲਾਂਟ 'ਤੇ ਸ਼ਿਫਟ ਕੀਤਾ ਗਿਆ ਹੈ, ਉਥੇ ਹੀ ਜੋ ਕੱਚੇ ਕਰਮਚਾਰੀ ਹਨ, ਉਨ੍ਹਾਂ ਨੂੰ ਵੀ ਬਿਜਲੀ ਗ੍ਰਿਡ 'ਚ ਭੇਜਣ ਦੀ ਗੱਲ ਕਹੀ ਗਈ ਹੈ ਪਰ ਇਹ ਕਰਮਚਾਰੀ ਕੰਮ 'ਤੇ ਜਾਣਾ ਨਹੀਂ ਚਾਹੁੰਦੇ ਤੇ ਇਥੇ ਰਹਿ ਕੇ ਹੀ ਵਿਰੋਧ ਕਰ ਰਹੇ ਹਨ ਤੇ ਉਹ ਥਰਮਲ ਪਲਾਂਟ ਨੂੰ ਸ਼ੁਰੂ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਕੱਚੇ ਕਰਮਚਾਰੀ ਜੇਕਰ ਕੰਮ 'ਤੇ ਜਾਣਗੇ ਤਾਂ ਹੀ ਉਨ੍ਹਾਂ ਨੂੰ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਥਰਮਲ ਦੇ ਪੱਕੇ ਕਰਮਚਾਰੀਆਂ 'ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ 'ਤੇ ਕਿਹਾ ਕਿ ਅਜੇ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਦੇ ਸਾਢੇ 600 ਕਰੋੜ ਰੁਪਏ ਮਿਲਣੇ ਬਾਕੀ ਹਨ, ਜਿਵੇਂ ਹੀ ਜੀ. ਐੱਸ. ਟੀ. ਦੀ ਰਕਮ ਉਨ੍ਹਾਂ ਨੂੰ ਮਿਲੇਗੀ ਤਾਂ ਸਾਰੇ ਕਰਮਚਾਰੀਆਂ ਦੀ ਤਨਖਾਹ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ।


Related News