ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਮਿਲੇਗੀ ਰਾਹਤ, ਹੀਟ ਵੇਵ ਐਡਵਾਇਜ਼ਰੀ ਕੀਤੀ ਜਾਰੀ

Friday, Jun 23, 2023 - 04:45 PM (IST)

ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਮਿਲੇਗੀ ਰਾਹਤ, ਹੀਟ ਵੇਵ ਐਡਵਾਇਜ਼ਰੀ ਕੀਤੀ ਜਾਰੀ

ਚੰਡੀਗੜ੍ਹ (ਪਾਲ) : ਸ਼ਹਿਰ ਦਾ ਵਧਦਾ ਤਾਪਮਾਨ ਉਨਾ ਪਰੇਸ਼ਾਨ ਨਹੀਂ ਕਰ ਰਿਹਾ, ਜਿੰਨਾ ਹਿਊਮੀਡਿਟੀ ਨੇ ਪਰੇਸ਼ਾਨ ਕੀਤਾ ਹੋਇਆ ਹੈ। ਵੀਰਵਾਰ ਸਵੇਰੇ 8.30 ਵਜੇ ਹੀ ਸ਼ਹਿਰ ’ਚ ਹਿਊਮੀਡਿਟੀ 76 ਫ਼ੀਸਦੀ ਰਿਕਾਰਡ ਕੀਤੀ ਗਈ, ਜੋ ਦੁਪਹਿਰ ਹੁੰਦੇ-ਹੁੰਦੇ ਵਧਦੀ ਗਈ। ਵੱਧ ਤੋਂ ਵੱਧ ਹਿਊਮੀਡਿਟੀ 88 ਫ਼ੀਸਦੀ ਤਕ ਰਿਕਾਰਡ ਹੋਈ। ਮੌਸਮ ਕੇਂਦਰ ਮੁਤਾਬਕ 4 ਦਿਨ ਸ਼ਹਿਰ ’ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਲਾਂਗ ਫਾਰਕਾਸਟ ਨੇ 27 ਜੂਨ ਤਕ ਮੀਂਹ ਦੇ ਆਸਾਰ ਦੱਸੇ ਹਨ। ਸ਼ੁੱਕਰਵਾਰ ਸ਼ਹਿਰ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ’ਚ ਵਧਦੀ ਗਰਮੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਹੀਟ ਵੇਵ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ’ਚ ਕਿਹਾ ਹੈ ਕਿ ਆਈ. ਐੱਮ. ਡੀ. ਮੁਤਾਬਕ ਮਈ ਅਤੇ ਜੂਨ ’ਚ ਹੀਟ ਵੇਵ ਦਾ ਦੌਰ ਚਲਦਾ ਹੈ। ਕੁਝ ਦਿਨਾਂ ’ਚ ਸ਼ਹਿਰ ’ਚ ਤਾਪਮਾਨ ਵਧ ਰਿਹਾ ਹੈ। ਇਸ ਲਈ ਥੋੜ੍ਹਾ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜ਼ਰੂਰਤ ਪੈਣ ’ਤੇ ਹੀ ਘਰੋਂ ਬਾਹਰ ਨਿਕਲੋ ਅਤੇ ਸਰੀਰ ਨੂੰ ਹਾਈਡਰੇਟ ਰੱਖੋ। ਪਾਣੀ ਪੀਂਦੇ ਰਹੋ। ਜੇਕਰ ਧੁੱਪ ’ਚ ਨਿਕਲਣਾ ਹੀ ਹੈ ਤਾਂ ਛੱਤਰੀ ਜਾਂ ਸਨਗਲਾਸਿਸ ਦੀ ਵਰਤੋਂ ਕਰੋ ਜਾਂ ਸਿਰ ਢਕ ਕੇ ਹੀ ਨਿਕਲੋ।

ਇਹ ਵੀ ਪੜ੍ਹੋ : ਟਾਇਰ ਫਟਣ ਕਾਰਨ ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਵੱਡੇ ਨੁਕਸਾਨ ਤੋਂ ਬਚਾਅ

ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ
ਬੇਸ਼ੱਕ ਵੀਰਵਾਰ ਸਵੇਰੇ ਮੀਂਹ ਪਿਆ ਪਰ ਉਸਤੋਂ ਬਾਅਦ ਦੁਪਹਿਰ ਹੁੰਦੇ-ਹੁੰਦੇ ਮੌਸਮ ਸਾਫ਼ ਹੋ ਗਿਆ। ਇਸਦੇ ਨਾਲ ਹੀ ਤਾਪਮਾਨ ਵਿਚ ਵਾਧਾ ਹੋਇਆ। ਵੀਰਵਾਰ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ। ਹੇਠਲੇ ਤਾਪਮਾਨ ਦੀ ਗੱਲ ਕਰੀਏ ਤਾਂ ਉਹ 29.1 ਸੈਲਸੀਅਸ ਰਿਕਾਰਡ ਹੋਇਆ। ਕੇਂਦਰ ਮੁਤਾਬਕ ਅਗਲੇ 5 ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ 36 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ, ਜਦੋਂਕਿ ਹੇਠਲਾ ਤਾਪਮਾਨ 25 ਤੋਂ 28 ਡਿਗਰੀ ਵਿਚਕਾਰ ਰਹਿ ਸਕਦਾ ਹੈ।

ਅੱਗੇ ਇੰਝ ਰਹੇਗਾ ਮੌਸਮ
► ਸ਼ੁੱਕਰਵਾਰ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 36, ਜਦੋਂਕਿ ਹੇਠਲਾ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ
► ਸ਼ਨੀਵਾਰ ਗਰਜ਼ ਦੇ ਨਾਲ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 36, ਜਦੋਂਕਿ ਹੇਠਲਾ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
► ਐਤਵਾਰ ਗਰਜ਼ ਦੇ ਨਾਲ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 36, ਜਦੋਂਕਿ ਹੇਠਲਾ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਅੱਜ ਤੋਂ ਖੁੱਲ੍ਹੇ ਸਬ-ਰਜਿਸਟਰਾਰ ਦਫਤਰ

4 ਦਿਨ ਮੀਂਹ ਦੇ ਆਸਾਰ
ਮੌਸਮ ਕੇਂਦਰ ਮੁਤਾਬਕ 4 ਦਿਨ ਮੀਂਹ ਦੇ ਆਸਾਰ ਦੇ ਹਨ। ਬੁੱਧਵਾਰ ਰਾਤ ਸ਼ਹਿਰ ਵਿਚ ਬੂੰਦਾਬਾਂਦੀ ਹੋਈ। ਕਰੀਬ 30 ਮਿੰਟਾਂ ’ਚ 0.6 ਐੱਮ. ਐੱਮ. ਮੀਂਹ ਪਿਆ। ਵੀਰਵਾਰ ਸਵੇਰੇ 10. 14 ਤੋਂ 11 ਵਜੇ ਅਤੇ ਦੁਪਹਿਰ 1 ਵਜੇ 6.8 ਐੱਮ. ਐੱਮ. ਮੀਂਹ ਦਰਜ ਹੋਇਆ ਹੈ। ਮੀਂਹ ਦੇ ਅੰਕੜੇ ਵੇਖੀਏ ਤਾਂ ਇਕ ਜੂਨ ਤੋਂ ਹੁਣ ਤਕ ਸ਼ਹਿਰ ਵਿਚ 35.6 ਐੱਮ. ਐੱਮ. ਮੀਂਹ ਪੈ ਚੁੱਕਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤਕ 70.3 ਫੀਸਦੀ ਘੱਟ ਬਾਰਿਸ਼ ਹੋਈ ਹੈ।

ਇਹ ਵੀ ਪੜ੍ਹੋ : ‘ਜਗ ਬਾਣੀ’ ਨਾਲ ਮੁਲਾਕਾਤ ਦੌਰਾਨ ਬੋਲੇ ਗੁਰਮੀਤ ਖੁੱਡੀਆਂ, ਮੇਰਾ ਖੁਆਬ ਖੇਤੀ ਸੈਕਟਰ ਲਈ ਕੁੱਝ ਨਵਾਂ ਕਰ ਦਿਖਾਵਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News