ਤਿਉਹਾਰੀ ਸੀਜ਼ਨ ਦੌਰਾਨ ਈ-ਆਟੋ ਦੀ ਬੁਕਿੰਗ ''ਚ ਆਵੇਗਾ ਬੰਪਰ ਉਛਾਲ, ਜਾਣੋ ਕਿਵੇਂ

10/06/2023 4:15:05 PM

ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਸਮਾਰਟ ਸਿਟੀ ਲਿ. ਦੇ ਸੀ. ਈ. ਓ. ਅਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ 'ਰਾਹੀ' ਪ੍ਰਾਜੈਕਟ ਨੂੰ ਅੰਮ੍ਰਿਤਸਰ ਸ਼ਹਿਰ ਲਈ ਪਾਇਲਟ ਪ੍ਰਾਜੈਕਟ ਐਲਾਨ ਕਰਨ ਤੋਂ ਬਾਅਦ ਈ-ਆਟੋ ਬੁੱਕ ਕਰਵਾਉਣ ਵਾਲਿਆਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਵਰਾਤਰੇ ਅਤੇ ਦੀਵਾਲੀ ਆਦਿ ਤਿਉਹਾਰਾਂ ਦੌਰਾਨ ਈ-ਆਟੋ ਦੀ ਬੁਕਿੰਗ ਵਿਚ ਬੰਪਰ ਉਛਾਲ ਆਵੇਗਾ।

ਉਨ੍ਹਾਂ ਕਿਹਾ ਕਿ ਪਹਿਲਾਂ 'ਪਿਆਗਿਓ', 'ਅਤੁਲ' ਅਤੇ 'ਮਹਿੰਦਰਾ' ਕੰਪਨੀਆਂ ਦੇ ਹੀ ਈ-ਆਟੋ ਮਾਰਕੀਟ ਵਿਚ ਆਏ ਸਨ ਪਰ 'ਰਾਹੀ' ਪ੍ਰਾਜੈਕਟ ਦੀ ਸਫਲਤਾ ਨੂੰ ਮੁੱਖ ਰੱਖਦੇ ਹੋਏ ਦੇਸ਼ ਦੀਆਂ ਦਿੱਗਜ ਕੰਪਨੀਆਂ ਆਪਣੇ ਈ-ਆਟੋ 'ਰਾਹੀ' ਪ੍ਰਾਜੈਕਟ ਅਧੀਨ ਮਾਰਕੀਟ ਵਿਚ ਲੈ ਕੇ ਆ ਰਹੀਆਂ ਹਨ ਜਿਨ੍ਹਾਂ ਵਿੱਚੋਂ ਬਜਾਜ ਕੰਪਨੀ ਆਪਣਾ ਈ-ਆਟੋ ਨਵਰਾਤਰਿਆਂ ਵਿਚ ਲਾਂਚ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਸਿੱਖਿਆ ਵਿਭਾਗ, ਸਕੂਲਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ

ਜਲਦ ਲੱਗਣਗੇ ਈ. ਵੀ. ਚਾਰਜਿੰਗ ਸਟੇਸ਼ਨ
ਇਸ ਤੋਂ ਇਲਾਵਾਂ ਅਡਾਨੀ ਕੰਪਨੀ ਸ਼ਹਿਰ ਦੀਆਂ ਪ੍ਰਮੁੱਖ ਲੋਕੇਸ਼ਨਾਂ ਤੇ ਆਪਣੇ ਈ. ਵੀ. ਚਾਰਜਿੰਗ ਸਟੇਸ਼ਨ ਲਗਾਉਣ ਲਈ ਤਿਆਰੀ ਕਰ ਰਹੀ ਹੈ ਅਤੇ ਇਹ ਈ. ਵੀ. ਚਾਰਜਿੰਗ ਸਟੇਸ਼ਨ ਵੀ ਜਲਦ ਹੀ ਲੱਗ ਜਾਣਗੇ, ਜਿਸ ਨਾਲ ਈ-ਆਟੋ ਨੂੰ ਚਾਰਜ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਰਾਹੀ ਪ੍ਰਾਜੈਕਟ ਅਧੀਨ ਔਰਤਾਂ ਦੀ ਹਿੱਸੇਦਾਰੀ ਬਣਾਉਣ ਲਈ ਜਲਦ ਹੀ ਪਿੰਕ ਈ-ਆਟੋ ਸਕੀਮ ਲਿਆਂਦੀ ਜਾ ਰਹੀ, ਜਿਸ ਨਾਲ ਔਰਤਾਂ ਨੂੰ ਵੀ ਰੋਜੀ-ਰੋਟੀ ਕਮਾਉਣ ਅਤੇ ਪਰਿਵਾਰ ਦੀ ਆਮਦਨ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਈ-ਆਟੋ ਦੀ ਬੁਕਿੰਗ ਦਾ ਅੰਕੜਾ 500 ਦੇ ਨੇੜੇ ਪੁੱਜਾ
ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਸ਼ਹਿਰ ਵਿਚ ਰਾਹੀ ਪ੍ਰਾਜੈਕਟ ਅਧੀਨ ਈ-ਆਟੋ ਦੀ ਬੁਕਿੰਗ ਦਾ ਅੰਕੜਾ 500 ਦੇ ਨੇੜੇ ਪਹੁੰਚ ਗਿਆ ਹੈ ਅਤੇ ਅੱਜ ਤੱਕ ਈ-ਆਟੋ ਚਾਲਕਾਂ ਲਈ ਲੋਕ ਭਲਾਈ ਸਕੀਮਾਂ ਦੇ ਲਾਭਾਂ ਦੇ ਨਾਲ ਤਕਰੀਬਨ 2.50 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਈ-ਆਟੋ ਚਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਸਕੀਮਾਂ ਤਿਆਰ ਕਰ ਰਹੀ ਹੈ।

ਇਹ ਵੀ ਪੜ੍ਹੋ : 11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News