ਪੰਜਾਬ ''ਚ ਕੋਰੋਨਾ ਦੇ ਇੰਨੇ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਦੀ ਹੋਈ ਮੌਤ
Tuesday, Jan 18, 2022 - 03:15 AM (IST)
ਲੁਧਿਆਣਾ (ਸਹਿਗਲ)– ਸੂਬੇ 'ਚ ਪਿਛਲੇ 24 ਘੰਟਿਆਂ ਵਿਚ 6540 ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋਈ। ਇਨ੍ਹਾਂ ਵਿਚੋਂ 20 ਮਰੀਜ਼ਾਂ ਦੀ ਮੌਤ ਹੋ ਗਈ। ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਤੋਂ ਬਾਅਦ ਪਾਜ਼ੇਟਿਵਿਟੀ ਦਰ ਵਧ ਕੇ 20.89 ਫੀਸਦੀ ਹੋ ਗਈ ਹੈ। ਸਿਹਤ ਵਿਭਾਗ ਵੱਲੋਂ 23500 ਸੈਂਪਲ ਇਕੱਠੇ ਕੀਤੇ ਗਏ। ਸਿਹਤ ਅਧਿਕਾਰੀ ਅਨੁਸਾਰ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 670414 ਹੋ ਗਈ ਹੈ। ਇਨ੍ਹਾਂ ਵਿਚੋਂ 16799 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਨਡਾਲ ਤੇ ਓਸਾਕਾ ਦੂਜੇ ਦੌਰ 'ਚ, ਕੇਨਿਨ ਬਾਹਰ
ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ 698 ਮਰੀਜ਼ ਆਕਸੀਜਨ ਸੁਪੋਰਟ ’ਤੇ ਹਨ, ਜਦੋਂ ਕਿ 50 ਵੈਂਟੀਲੇਟਰ ’ਤੇ ਹਨ। ਇਸ ਤੋਂ ਇਲਾਵਾ 190 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਜਿਹੜੇ ਜ਼ਿਲਿਆਂ 'ਚ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ 'ਚ ਬਠਿੰਡਾ ਵਿਚ 5, ਪਟਿਆਲਾ 'ਚ 4, ਐੱਸ. ਏ. ਐੱਸ. ਨਗਰ 'ਚ 5 ਤੋਂ ਇਲਾਵਾ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਵਿਚ 2-2, ਜਦੋਂ ਕਿ ਤਰਨਤਾਰਨ ਵਿਚ 1 ਮਰੀਜ਼ ਦੀ ਮੌਤ ਹੋਈ ਹੈ। ਜਿਹੜੇ ਜ਼ਿਲਿਆਂ 'ਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਉਨ੍ਹਾਂ ਵਿਚ ਜਲੰਧਰ ਵਿਚ 1259, ਲੁਧਿਆਣਾ 'ਚ 1041, ਐੱਸ. ਏ. ਐੱਸ. ਨਗਰ ਵਿਚ 703, ਅੰਮ੍ਰਿਤਸਰ ਵਿਚ 555, ਹੁਸ਼ਿਆਰਪੁਰ ਵਿਚ 542, ਬਠਿੰਡਾ ਵਿਚ 332, ਪਟਿਆਲਾ ਵਿਚ 280, ਗੁਰਦਾਸਪੁਰ ਵਿਚ 199, ਰੋਪੜ 'ਚ 205, ਪਠਾਨਕੋਟ 'ਚ 165, ਮਾਨਸਾ 'ਚ 182, ਕਪੂਰਥਲਾ ਵਿਚ 157, ਫਿਰੋਜ਼ਪੁਰ ਵਿਚ 154, ਮੁਕਤਸਰ ਵਿਚ 135, ਐੱਸ. ਬੀ. ਐੱਸ. ਨਗਰ 'ਚ 128, ਫਰੀਦਕੋਟ ਵਿਚ 112 ਤੇ ਫਾਜ਼ਿਲਕਾ ਵਿਚ 106 ਮਰੀਜ਼ ਸ਼ਾਮਲ ਹਨ। ਸੂਬੇ ਵਿਚ ਅੱਜ 282649 ਲੋਕਾਂ ਨੇ ਵੈਕਸੀਨ ਲੁਆਈ। ਇਨ੍ਹਾਂ ਵਿਚੋਂ 105684 ਲੋਕਾਂ ਨੇ ਪਹਿਲੀ, ਜਦੋਂ ਕਿ 168873 ਲੋਕਾਂ ਨੇ ਦੂਜੀ ਡੋਜ਼ ਲੁਆਈ ਅਤੇ 8092 ਲੋਕਾਂ ਨੇ ਬੂਸਟਰ ਡੋਜ਼ ਲੁਆਈ।
ਇਹ ਖ਼ਬਰ ਪੜ੍ਹੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੁਲਾਰਿਆਂ ਦੀ ਸੂਚੀ ਜਾਰੀ,ਇਨ੍ਹਾਂ ਨਾਂਵਾਂ 'ਤੇ ਲੱਗੀ ਮੋਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।