CM ਮਾਨ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਪਿਆ ਰੌਲਾ, ਪ੍ਰਤਾਪ ਬਾਜਵਾ ਨੂੰ ਦੇ ਦਿੱਤੀ ਵੱਡੀ ਸਲਾਹ (ਵੀਡੀਓ)
Friday, Jul 11, 2025 - 11:58 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਦਨ 'ਚ ਆੜੇ ਹੱਥੀਂ ਲਿਆ। ਜਿਵੇਂ ਹੀ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਨੇ ਜਿਹੜੀ ਪੜ੍ਹਾਈ ਕੀਤੀ ਹੈ, ਉਸ 'ਚ ਪੰਜਾਬੀ ਕਹਾਵਤਾਂ ਨਹੀਂ ਪੜ੍ਹਾਈਆਂ ਜਾਂਦੀਆਂ, ਇਸ ਲਈ ਬਾਜਵਾ ਨੂੰ ਕਹਾਵਤਾਂ ਸਮਝ ਨਹੀਂ ਆਉਂਦੀਆਂ।
ਇਹ ਵੀ ਪੜ੍ਹੋ : Punjab : ਵੱਡੀ ਸਕੀਮ ਲਈ ਵਿਦਿਆਰਥੀਆਂ ਦੇ DOCUMENTS ਤਿਆਰ ਰੱਖਣ ਦੇ ਹੁਕਮ, ਜਲਦੀ ਹੀ...
ਉਨ੍ਹਾਂ ਨੇ ਬਾਜਵਾ ਨੂੰ ਪੁੱਛਿਆ ਕਿ ਤੁਸੀਂ ਹਰ ਗੱਲ ਨੂੰ ਧਰਮ 'ਤੇ ਕਿਉਂ ਲੈ ਕੇ ਜਾਂਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਜਵਾ ਨੂੰ ਸਦਨ 'ਚ ਪੰਜਾਬੀ ਪੜ੍ਹ ਕੇ ਆਉਣ ਦੀ ਨਸੀਹਤ ਵੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੁਹਾਡੇ ਕਰਕੇ ਪੰਜਾਬੀ ਦੀਆਂ ਕਹਾਵਤਾਂ ਨਹੀਂ ਬਦਲ ਜਾਣੀਆਂ।
ਜਦੋਂ ਇਸ ਗੱਲ 'ਤੇ ਕਾਂਗਰਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਬਾਹਰ ਜਾਣ ਨੂੰ ਫਿਰਦੇ ਹਨ, ਇਸ ਲਈ ਹੰਗਾਮਾ ਕਰ ਰਹੇ ਹਨ। ਸਦਨ 'ਚੋਂ ਬਾਹਰ ਕੱਢ ਦੇਣ ਦੇ ਬਿਆਨ 'ਤੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕੀਤਾ ਅਤੇ ਕਿਹਾ ਕਿ ਤੁਸੀਂ ਧੱਕੇ ਨਾਲ ਸਾਨੂੰ ਕਿਵੇਂ ਬਾਹਰ ਕੱਢ ਦਿਓਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8