ਅੰਤਰਰਾਸ਼ਟਰੀ ਹਵਾਈ ਕਿਰਾਏ ’ਚ ਅਜੇ ਕੋਈ ਰਾਹਤ ਨਹੀਂ, ਹਵਾਈ ਕਿਰਾਏ ’ਚ ਵਧੇਗੀ ਮੁਕਾਬਲੇਬਾਜ਼ੀ
Monday, Jul 03, 2023 - 12:19 PM (IST)

ਜਲੰਧਰ/ਨਵੀਂ ਦਿੱਲੀ (ਇੰਟ) - ਬ੍ਰਿਟਿਸ਼ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਨ ਡਾਯਲ ਨੇ ਕਿਹਾ ਕਿ ਈਂਧਨ ਦੀਆਂ ਉੱਚੀਆਂ ਕੀਮਤਾਂ ਅਤੇ ਸੰਚਾਲਨ ’ਤੇ ਮਹਿੰਗਾਈ ਦੇ ਵਿਆਪਕ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਹਵਾਈ ਕਿਰਾਏ ਮਹਾਮਾਰੀ ਤੋਂ ਪਹਿਲਾਂ ਪੱਧਰ ਦੀ ਤੁਲਨਾ ’ਚ ਉੱਚੇ ਬਣੇ ਰਹਿਣਗੇ। ਈਂਧਨ 2019 ਦੀ ਤੁਲਨਾ ’ਚ ਮਹਿੰਗਾ ਹੈ ਪਰ ਹੋਰ ਵਪਾਰ ਦੀ ਤਰ੍ਹਾਂ ਸਾਨੂੰ ਵੀ ਮਹਿੰਗਾਈ ਦਾ ਅਸਰ ਸਹਿਣਾ ਪਵੇਗਾ।
ਇਹ ਵੀ ਪੜ੍ਹੋ : 1 ਕਰੋੜ ITR ਦਾਖ਼ਲ ਕਰਨ ਦਾ ਰਿਕਾਰਡ, 31 ਜੁਲਾਈ ਫਾਈਲਿੰਗ ਦੀ ਆਖ਼ਰੀ ਮਿਤੀ
ਹਵਾਈ ਕਿਰਾਏ ’ਚ ਵਧੇਗੀ ਮੁਕਾਬਲੇਬਾਜ਼ੀ
ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ’ਚ ਡਾਯਲ ਨੇ ਕਿਹਾ ਕਿ ਕਿਰਾਇਆ ਵਧਣ ਦਾ ਕਾਰਨ ਸਪਲਾਈ ਅਤੇ ਮੰਗ ਨਾਲ ਵੀ ਜੁੜਿਆ ਹੋਇਆ ਹੈ ਅਤੇ ਦੂਜਾ ਹਾਈਟੈੱਕ ਜਹਾਜ਼ ਖਰੀਦਣ ਨਾਲ ਵੀ ਕਿਰਾਇਆਂ ’ਚ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਗਾਹਕਾਂ ਦੇ ਤਜਰਬਿਆਂ ’ਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਵਧਦੇ ਮੁਕਾਬਲੇ ਨਾਲ ਹਵਾਈ ਕਿਰਾਏ ’ਚ ਮੁਕਾਬਲੇਬਾਜ਼ੀ ਵਧੇਗੀ ਕਿਉਂਕਿ ਏਅਰਲਾਈਨਜ਼ ਕੰਪਨੀਆਂ ਮਹਾਮਾਰੀ ਦੇ ਕਾਰਨ ਪੈਦਾ ਹੋਏ ਸੰਕਟ ਤੋਂ ਉਭਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਨੈੱਟਵਰਕ ਦਾ ਦੁਬਾਰਾ ਨਿਰਮਾਣ ਹੋਵੇਗਾ, ਜਿਸ ਨਾਲ ਮੁਕਾਬਲਾ ਹੋਰ ਵਧ ਜਾਵੇਗਾ, ਖਪਤਕਾਰਾਂ ਕੋਲ ਹਮੇਸ਼ਾ ਬਦਲ ਹੋਣਗੇ ਅਤੇ ਕਿਰਾਏ ’ਚ ਵੀ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਆਟੋ ਸੈਕਟਰ ਨੇ ਫੜੀ ਰਫਤਾਰ, ਮਾਰੂਤੀ, ਟੋਯੋਟਾ ਤੋਂ ਲੈ ਕੇ ਹੁੰਡਈ ਨੇ ਵੇਚੀਆਂ ਰਿਕਾਰਡ ਗੱਡੀਆਂ
ਬ੍ਰਿਟਿਸ਼ ਏਅਰਵੇਜ਼ ਦਾ ਗੁਰੂਗ੍ਰਾਮ ’ਚ ਖੁੱਲ੍ਹਿਆ ਕਾਲ ਸੈਂਟਰ
ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਲੰਡਨ ਦਰਮਿਆਨ 35 ਹਫਤਾਵਾਰੀ ਉਡਾਨਾਂ ਸੰਚਾਲਿਤ ਕਰਨ ਵਾਲੀ ਏਅਰਲਾਈਨ ਨੇ ਅਮਰੀਕਾ, ਯੂਰਪ ਅਤੇ ਏਸ਼ੀਆ ਪ੍ਰਸ਼ਾਂਤ ਦੇ ਯਾਤਰੀਆਂ ਦੀ ਮਦਦ ਲਈ 29 ਜੂਨ ਨੂੰ ਲਗਭਗ 1,400 ਕਰਮਚਾਰੀਆਂ ਦੇ ਨਾਲ ਗੁਰੂਗ੍ਰਾਮ ’ਚ ਇਕ ਨਵਾਂ ਕਾਲ ਸੈਂਟਰ ਖੋਲ੍ਹਿਆ ਹੈ।
ਏਅਰਲਾਈਨ 2023 ’ਚ ਆਪਣੀ ਪ੍ਰੀ-ਕੋਵਿਡ ਸਮਰੱਥਾ ਦੇ 92% ’ਤੇ ਕੰਮ ਕਰ ਰਹੀ ਹੈ। ਹਾਲਾਂਕਿ ਬ੍ਰਿਟਿਸ਼ ਏਅਰਵੇਜ਼ ਸਪਲਾਈ ਲੜੀ ਰੁਕਾਵਟਾਂ ਨਾਲ ਗੰਭੀਰ ਤੌਰ ’ਤੇ ਪ੍ਰਭਾਵਿਤ ਨਹੀਂ ਹੈ। ਡਾਯਲ ਨੇ ਕਿਹਾ ਕਿ ਏਅਰਲਾਈਨ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ ਹੌਲੀ-ਹੌਲੀ ਸੁਧਾਰ ਦੀ ਉਮੀਦ ਕਰਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਦੀ ਵਰਤਮਾਨ ’ਚ ਵਿਸਤਾਰਾ ਦੇ ਨਾਲ ਕੋਡ ਸ਼ੇਅਰ ਸਾਂਝੇਦਾਰੀ ਹੈ, ਇਹ ਭਾਰਤ ’ਚ ਹੋਰ ਗਠਜੋੜਾਂ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ
ਕਤਰ ਏਅਰਵੇਜ਼ ਅਤੇ ਵਿਸਤਾਰਾ ਦੇ ਨਾਲ ਸਾਂਝੇਦਾਰੀ
ਡਾਯਲ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਆਪਣੀ ਅਭਿਲਾਸ਼ੀ ਅੰਤਰਰਾਸ਼ਟਰੀ ਵਿਸਤਾਰ ਯੋਜਨਾਵਾਂ ਦੇ ਤਹਿਤ ਇੰਡੀਗੋ ਅਤੇ ਏਅਰ ਇੰਡੀਆ ਨਾਲ ਵੱਡੇ ਪੈਮਾਨੇ ’ਤੇ ਜਹਾਜ਼ ਆਰਡਰ ਦੇ ਬਾਵਜੂਦ ਯੂਰਪ ਅਤੇ ਉੱਤਰੀ ਅਮਰੀਕਾ ’ਚ ਵਨ-ਸਟਾਪ ਸੇਵਾਵਾਂ ਦਾ ਲਾਭ ਉਠਾ ਕੇ ਯਾਤਰੀ ਆਵਾਜਾਈ ’ਚ ਵਾਧੇ ਨੂੰ ਲੈ ਕੇ ਸੰਤੁਸ਼ਟ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੀਆਂ ਦੋ ਸਾਂਝੇਦਾਰੀਆਂ ਹਨ, ਜਿਨ੍ਹਾਂ ’ਚ ਇਕ ਦੋਹਾ ਦੇ ਰਸਤੇ ਕਤਰ ਏਅਰਵੇਜ਼ ਦੇ ਨਾਲ ਅਤੇ ਦੂਜੀ ਸਾਂਝੇਦਾਰੀ ਵਿਸਤਾਰਾ ਦੇ ਨਾਲ ਹੈ, ਜੋ ਭਾਰਤੀ ਬਾਜ਼ਾਰ ਨੂੰ ਸੇਵਾ ਪ੍ਰਦਾਨ ਕਰਦੀ ਹੈ। ਇਹ ਦੋਵੇਂ ਸਾਂਝੇਦਾਰੀਆਂ ਬਹੁਤ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੀਆਂ ਹਨ। ਏਅਰਲਾਈਨਜ਼ ਦੀ ਵਿਵਹਾਰਕਤਾ ’ਤੇ ਮਹਾਮਾਰੀ ਦੇ ਪ੍ਰਭਾਵ ’ਤੇ ਡਾਯਲ ਨੇ ਕਿਹਾ ਕਿ ਲਾਭਦਾਇਕ ਵਪਾਰ ਚਲਾਉਣ ਲਈ ਏਅਰਲਾਈਨਜ਼ ਨੂੰ ਵੱਧ ਅਨੁਸ਼ਾਸਿਤ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ : ਖ਼ਾਤਾ ਧਾਰਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੇ ਨਵੇਂ ਬੈਂਕ ਲਾਕਰ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।