ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ

06/24/2023 7:11:50 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਐੱਮ. ਪੀ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਚੰਗੇ ਫੈਸਲੇ ਲੈਣਗੇ। ਪਿਛਲੇ ਸਮੇਂ ਦੀਆਂ ਹੋਈਆਂ ਮਾੜੀਆਂ ਘਟਨਾਵਾਂ  ਬੇਅਦਬੀ, ਡੇਰਾ ਮੁਖੀ ਦੀ ਮੁਆਫ਼ੀ, ਗੁੰਮ ਹੋਏ 328 ਸਰੂਪਾਂ ਦੀ ਜਾਂਚ, ਗੁਰਬਾਣੀ ਦੇ ਚੈਨਲ ਦੀ ਮੰਗ, ਸਿੱਖ ਸੰਗਤ ਵੱਲੋਂ ਆਦਿ ਅਤੇ ਹੋਰਨਾਂ ਕਾਰਜਾਂ ’ਤੇ ਸਖ਼ਤੀ ਨਾਲ ਪਹਿਰਾ ਦੇਣਗੇ ਕਿਉਂਕਿ ਇਹ ਮਾਮਲੇ ਪਿਛਲੇ ਸਮੇਂ ਤੋਂ ਕੁਝ ਰਾਜਸੀ ਆਗੂਆਂ ਦੇ ਦਖ਼ਲ ਕਾਰਨ ਦੱਬੇ ਪਏ ਹਨ। ਢੀਂਡਸਾ ਨੇ ਇਹ ਵੀ ਸ਼ੰਕਾ ਜ਼ਾਹਰ ਕੀਤੀ ਕਿ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਉਡੀਕਿਆ ਵੀ ਨਹੀਂ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਐਮਰਜੈਂਸੀ ਮੀਟਿੰਗ ਬੁਲਾ ਕੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਹੈ। ਇਹ ਸੁਖਬੀਰ ਸਿੰਘ ਬਾਦਲ ਦੀ ਕੋਈ ਡੂੰਘੀ ਚਾਲ ਲੱਗਦੀ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਆਖਿਰ ਵਿਧਾਇਕਾਂ ’ਚ ਬਣੀ ਸਹਿਮਤੀ, ਇਸੇ ਮਹੀਨੇ ਫਾਈਨਲ ਹੋਵੇਗਾ ਵਾਰਡਬੰਦੀ ਦਾ ਡਰਾਫਟ

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਦੀਆਂ ਘਟਨਾਵਾਂ ਦੌਰਾਨ ਵਿਧੀ ਵਿਧਾਨ ਦੇ ਚਲਦੇ ਪੰਥਕ ਸਜ਼ਾ ਲਗਾਉਣੀ ਚਾਹੁੰਦੇ ਸਨ ਪਰ ਉਨ੍ਹਾਂ ਲੋਕਾਂ ਨੂੰ ਇਹ ਹਜ਼ਮ ਨਹੀਂ ਹੋਇਆ ਜਿਸ ਕਾਰਨ ਜਥੇਦਾਰ ਦੀ ਹੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸੰਗਤਾਂ ’ਚ ਭਾਰੀ ਸ਼ੰਕਾ ਹੈ ਕਿ ਕਿਧਰੇ ਗਿਆਨੀ ਰਘਬੀਰ ਸਿੰਘ ਨੂੰ, ਜੋ ਸ਼੍ਰੋਮਣੀ ਕਮੇਟੀ ਨੇ ਨਵੇਂ ਜਥੇਦਾਰ ਥਾਪੇ ਹਨ, ਉਹ ਕਿਧਰੇ ਸੁਖਬੀਰ ਬਾਦਲ ਨੂੰ ਪਿਛਲੀਆਂ ਘਟਨਾਵਾਂ ਦੇ ਚਲਦੇ ਕਲੀਨ ਚਿੱਟ ਨਾ ਦੇ ਦੇਣ। ਇਸ ਤਰ੍ਹਾਂ ਦੀ ਡੂੰਘੀ ਸਾਜ਼ਿਸ਼ ਤੋਂ ਆਉਂਦੇ ਦਿਨਾਂ ਨੂੰ ਪਰਦਾ ਉੱਠ ਸਕਦਾ ਹੈ।

ਇਹ ਵੀ ਪੜ੍ਹੋ : ‘ਜਗ ਬਾਣੀ’ ਨਾਲ ਮੁਲਾਕਾਤ ਦੌਰਾਨ ਬੋਲੇ ਗੁਰਮੀਤ ਖੁੱਡੀਆਂ, ਮੇਰਾ ਖੁਆਬ ਖੇਤੀ ਸੈਕਟਰ ਲਈ ਕੁੱਝ ਨਵਾਂ ਕਰ ਦਿਖਾਵਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News