ਮੀਂਹ ਨਹੀਂ ਪਰ ਬੱਦਲ ਛਾਏ ਰਹਿਣ ਨਾਲ ਤਾਪਮਾਨ ’ਚ 8 ਡਿਗਰੀ ਦੀ ਗਿਰਾਵਟ

Sunday, May 28, 2023 - 04:47 PM (IST)

ਚੰਡੀਗੜ੍ਹ (ਪਾਲ) : ਭਾਵੇਂ ਹੀ ਸ਼ਨੀਵਾਰ ਸ਼ਹਿਰ ਵਿਚ ਮੀਂਹ ਨਹੀਂ ਪਿਆ ਪਰ ਦਿਨ ਦੇ ਤਾਪਮਾਨ ਵਿਚ 8.1 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਦੋ ਦਿਨ ਪਹਿਲਾਂ ਮੀਂਹ ਤੋਂ ਬਾਅਦ ਜਿੱਥੇ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਪਹੁੰਚ ਗਿਆ ਸੀ, ਉਥੇ ਹੀ ਸ਼ਨੀਵਾਰ ਦਿਨ ਦਾ ਤਾਪਮਾਨ 32 ਡਿਗਰੀ ਰਿਕਾਰਡ ਹੋਇਆ। ਘੱਟੋ-ਘੱਟ ਤਾਪਮਾਨ ਵਿਚ ਵੀ ਕਮੀ ਆਈ ਹੈ, ਜੋ 22 ਡਿਗਰੀ ਰਿਕਾਰਡ ਹੋਇਆ, ਜੋ ਆਮ ਤੋਂ 3.7 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿਚ ਵੈਸਟਰਨ ਡਿਸਟਰਬੈਂਸ ਸਰਗਰਮ ਹੈ, ਜਿਸ ਕਾਰਨ ਤਪਮਾਨ ਵਿਚ ਕਮੀ ਵੇਖੀ ਜਾ ਰਹੀ ਹੈ। ਕੇਂਦਰ ਮੁਤਾਬਿਕ ਬੱਦਲ ਛਾਏ ਰਹਿਣ ਕਾਰਨ ਧੁੱਪ ਸਿੱਧੀ ਨਹੀਂ ਪੈ ਰਹੀ। ਇਸ ਕਾਰਨ ਤਾਪਮਾਨ ਵਿਚ ਕਮੀ ਹੋ ਰਹੀ ਹੈ। ਸ਼ਨੀਵਾਰ ਵੀ ਸਵੇਰੇ ਹਲਕੇ ਬੱਦਲ ਛਾਏ ਪਰ ਦੁਪਹਿਰ ਹੁੰਦੇ-ਹੁੰਦੇ ਮੌਸਮ ਸਾਫ਼ ਹੋ ਗਿਆ। ਹਾਲਾਂਕਿ ਸਾਰਾ ਦਿਨ ਧੁੱਪ ਖਿੜੀ ਰਹੀ ਪਰ ਤਾਪਮਾਨ ਵਿਚ ਕਮੀ ਹੋਣ ਕਾਰਨ ਗਰਮੀ ਦਾ ਅਹਿਸਾਸ ਨਹੀਂ ਹੋਇਆ। ਅਗਲੇ ਦੋ ਦਿਨ ਮੀਂਹ ਦੇ ਆਸਾਰ ਤਾਂ ਨਹੀਂ ਹਨ ਪਰ ਬੱਦਲ ਛਾਏ ਰਹਿਣਗੇ। ਲਾਂਗ ਫੋਰਕਾਸਟ ਵਿਚ ਦੇਖੀਏ ਤਾਂ ਇਕ ਜੂਨ ਤਕ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਅਗਲੇ ਕੁਝ ਦਿਨਾਂ ਵਿਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਤੋਂ 34 ਡਿਗਰੀ ਅਤੇ ਘੱਟੋ-ਘੱਟ 21 ਤੋਂ 23 ਡਿਗਰੀ ਤਕ ਦੇ ਆਸਪਾਸ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਿਕ ਮੀਂਹ ਦੀ ਸੰਭਾਵਨਾ ਘੱਟ ਹੈ ਪਰ ਬੱਦਲ ਛਾਏ ਰਹਿਣਗੇ। ਤਾਪਮਾਨ ਵਿਚ ਜ਼ਿਆਦਾ ਵਾਧਾ ਨਹੀਂ ਹੋਵੇਗਾ, ਜਿਸ ਕਾਰਨ ਮੌਸਮ ਠੰਡਾ ਰਹੇਗਾ।

ਇਹ ਵੀ ਪੜ੍ਹੋ : 10ਵੀਂ ਜਮਾਤ ਦੇ ਨਤੀਜੇ ’ਚ ਪਠਾਨਕੋਟ ਜ਼ਿਲ੍ਹਾ ਅੱਵਲ, ਜ਼ਿਲ੍ਹਾ ਬਰਨਾਲਾ ਰਿਹਾ ਫਾਡੀ    

ਅੱਗੇ ਇਹੋ ਜਿਹਾ ਰਹੇਗਾ ਮੌਸਮ
► ਐਤਵਾਰ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ-ਘੱਟ ਤਾਪਮਾਨ 22 ਡਿਗਰੀ ਰਹਿਣ ਦੇ ਆਸਾਰ ਹਨ।
► ਸੋਮਵਾਰ ਵੀ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ- ਘੱਟ 23 ਡਿਗਰੀ ਰਹਿਣ ਦੇ ਆਸਾਰ ਹਨ।
► ਮੰਗਲਵਾਰ ਬੱਦਲ ਛਾਏ ਰਹਿਣਗੇ। ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ-ਘੱਟ 22 ਡਿਗਰੀ ਰਹਿਣ ਦੇ ਆਸਾਰ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


Anuradha

Content Editor

Related News