ਫਿਰ ਐਕਸ਼ਨ ਮੋਡ ’ਚ ਨਵਜੋਤ ਸਿੰਘ ਸਿੱਧੂ, ਕੀਤਾ ਵੱਡਾ ਐਲਾਨ

Saturday, Jan 06, 2024 - 07:20 PM (IST)

ਫਿਰ ਐਕਸ਼ਨ ਮੋਡ ’ਚ ਨਵਜੋਤ ਸਿੰਘ ਸਿੱਧੂ, ਕੀਤਾ ਵੱਡਾ ਐਲਾਨ

ਪਟਿਆਲਾ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਐਕਸ਼ਨ ਮੋਡ ਵਿਚ ਨਜ਼ਰ ਆ ਰਹੇ ਹਨ। ਸਿੱਧੂ ਹੁਣ ਹਫਤੇ ਵਿਚ ਇਕ ਵਾਰ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਲੋਕਾਂ ਨਾਲ ਮੁਲਾਕਾਤ ਕਰਿਆ ਕਰਨਗੇ। ਇਸ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਨਿਯਮਿਤ ਤੌਰ ’ਤੇ ਹਫ਼ਤੇ ਵਿਚ ਇਕ ਵਾਰ ਲੋਕਾਂ ਨੂੰ ਮਿਲਾਂਗਾ, ਹਰ ਹਫ਼ਤੇ ਤਾਰੀਖ਼ ਦਾ ਐਲਾਨ ਕਰਾਂਗਾ।

ਇਹ ਵੀ ਪੜ੍ਹੋ : ਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਮਿਹਨਤਾਨੇ ’ਚ 33 ਫੀਸਦੀ ਵਾਧਾ

ਉਨ੍ਹਾਂ ਕਿਹਾ ਕਿ ਜਦੋਂ ਮੇਰੀ ਪਤਨੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਉਦੋਂ ਹਫਤੇ ਵਿਚ ਇਕ ਵਾਰ ਅੰਮ੍ਰਿਤਸਰ ਅਤੇ ਇਕ ਵਾਰ ਪਟਿਆਲਾ ਵਿਚ ਲੋਕਾਂ ਨਾਲ ਮਿਲਿਆ ਕਰਾਂਗੇ। ਸਿੱਧੂ ਨੇ ਕਿਹੜੇ ਦਿਨ ਜਨਤਾ ਨਾਲ ਮੁਲਾਕਾਤ ਕਰਨੀ ਹੈ, ਇਸ ਦੀ ਤਾਰੀਖ਼ ਉਹ ਹਰ ਹਫ਼ਤੇ ਤੈਅ ਕਰਿਆ ਕਰਨਗੇ। ਹਫ਼ਤੇ ਵਿਚ ਇਕ ਦਿਨ ਅੰਮ੍ਰਿਤਸਰ ਵਿਚ ਅਤੇ ਇਕ ਦਿਨ ਪਟਿਆਲਾ ਵਿਚ ਜਨਤਾ ਨਾਲ ਰੂ-ਬ-ਰੂ ਹੋਇਆ ਕਰਨਗੇ। 

ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ, ਸੇਵਾ-ਮੁਕਤੀ ਤੋਂ 2 ਦਿਨ ਪਹਿਲਾਂ ਜੇ. ਈ. ਡਿਸਮਿਸ, ਹੈਰਾਨ ਕਰਨ ਵਾਲਾ ਹੈ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News