ਭਾਜਪਾ ਵੱਲੋਂ ਪੰਜਾਬ ’ਚ ਚੋਣ ਪ੍ਰਚਾਰ ਲਈ ਜਾਰੀ ਕੀਤਾ ਗਿਆ ਥੀਮ ਸੌਂਗ

Saturday, Feb 05, 2022 - 07:13 PM (IST)

ਜਲੰਧਰ (ਰਾਹੁਲ ਕਾਲਾ)-ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਅੱਜ ਚੋਣ ਪ੍ਰਚਾਰ ਲਈ ਪੰਜਾਬ ’ਚ ਥੀਮ ਸੌਂਗ ਜਾਰੀ ਕੀਤਾ ਗਿਆ । ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਗਜੇਂਦਰ ਸ਼ੇਖਾਵਤ ਨੇ ਕਾਂਗਰਸ ਪਾਰਟੀ ਉਪਰ ਨਿਸ਼ਾਨੇ ਲਾਏ। ਕਨ੍ਹੱਈਆ ਕੁਮਾਰ ਵੱਲੋਂ ਡਬਲ ਇੰਜਣ ਸਰਕਾਰ ਕਹਿਣ ’ਤੇ ਸਵਾਲ ਉਠਾਏ ਸਨ, ਜਿਸ ਦੇ ਜਵਾਬ ਦਿੰਦੇ ਹੋਏ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਦੇਸ਼ ਦੇ ਦੋ ਸੂਬੇ ਇਕ ਪੰਜਾਬ ਤੇ ਦੂਸਰਾ ਪੱਛਮੀ ਬੰਗਾਲ, ਜਿੱਥੇ ਇੰਡਸਟਰੀ ਖ਼ਤਮ ਹੋ ਰਹੀਆਂ ਹਨ, ਇਹ ਸਾਰੀਆਂ ਫੈਕਟਰੀਆਂ ਹੁਣ ਯੂ.ਪੀ. ’ਚ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਫੈਕਟਰੀਆਂ ਦੇ ਮਾਲਕ ਪੰਜਾਬ ਤੇ ਪੱਛਮੀ ਬੰਗਾਲ ਦੇ ਮਾਹੌਲ ਤੋਂ ਤੰਗ ਆ ਗਏ ਹਨ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਗੁੰਡਾਗਰਦੀ ਤੇ ਮਾਫ਼ੀਆ ਰਾਜ ਗੋਲੀ ਰਾਜ ਖ਼ਤਮ ਕਰ ਦਿੱਤਾ ਗਿਆ ਹੈ। ਉਥੇ 25 ਕਰੋੜ ਲੋਕ ਯੂ. ਪੀ. ਦੀ ਭਾਜਪਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਚੋਣ ਦੰਗਲ ’ਚ ਕਿਸਮਤ ਅਜ਼ਮਾਉਣ ਉਤਰਨਗੇ 1304 ਉਮੀਦਵਾਰ

ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਂਗ ਕਾਂਗਰਸ ਵੀ ਹੁਣ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਕਿਸ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਹੈ। ਕਾਂਗਰਸ ਦੇ ਦੋ ਮੁੱਖ ਮੰਤਰੀ ਚਿਹਰੇ ਢਾਈ-ਢਾਈ ਸਾਲ ਲਈ ਲਗਾਉਣ ਦੀਆਂ ਖ਼ਬਰਾਂ ’ਤੇ ਬੋਲਦੇ ਹੋਏ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਕ ਬਰਾਤ ਦੇ ਦੋ ਦੁੱਲ੍ਹੇ ਹੋਣ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਸ਼ਿਵ ਸੈਨਾ ਪੰਜਾਬ ਨੇ ਭਾਜਪਾ ਨੂੰ ਪੰਜਾਬ ’ਚ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਹੈ।


Manoj

Content Editor

Related News