ਗੁਰਦੁਆਰੇ ਦੀ ਗੋਲਕ ਚੋਰੀ ਕਰਨ ਵਾਲਾ ਕਾਬੂ

Tuesday, Mar 27, 2018 - 01:33 AM (IST)

ਗੁਰਦੁਆਰੇ ਦੀ ਗੋਲਕ ਚੋਰੀ ਕਰਨ ਵਾਲਾ ਕਾਬੂ

ਬਟਾਲਾ/ਫਤਿਹਗੜ੍ਹ ਚੂੜੀਆਂ,  (ਬੇਰੀ, ਬਿਕਰਮਜੀਤ, ਸਾਰੰਗਲ)- ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਗੋਲਕ ਚੋਰ ਨੂੰ ਕਾਬੂ ਕਰਨ ਦਾ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਵ੍ਹੀਲਾ ਤੇਜਾ ਸਥਿਤ ਗੁਰਦੁਆਰਾ ਬਾਬਾ ਗਰੀਬ ਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਵ੍ਹੀਲਾ ਨੇ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ ਅਤੇ ਬੀਤੇ ਦਿਨ ਜਦੋਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੁਰਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਵ੍ਹੀਲਾ ਸਵੇਰੇ 10 ਵਜੇ ਦਰਵਾਜ਼ਾ ਬੰਦ ਕਰ ਕੇ ਘਰ ਨੂੰ ਚਲਾ ਗਿਆ ਸੀ ਤਾਂ ਦੁਪਹਿਰ 1 ਵਜੇ ਦੇ ਕਰੀਬ ਉਸ ਨੇ ਆ ਕੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰ 5000 ਰੁਪਏ ਚੋਰੀ ਕਰ ਕੇ ਲੈ ਗਏ ਸਨ, ਜਿਸ ਸਬੰਧੀ ਪੁਲਸ ਨੇ ਥਾਣਾ ਫਤਿਹਗੜ੍ਹ ਚੂੜੀਆਂ 'ਚ ਕੇਸ ਦਰਜ ਕਰ ਦਿੱਤਾ ਸੀ ਅਤੇ ਗੋਲਕ ਚੋਰੀ ਕਰਨ ਵਾਲੇ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਸੀ, ਜਿਸ ਦੌਰਾਨ ਬੀਤੀ ਦੇਰ ਸ਼ਾਮ ਗੁਰਦੁਆਰੇ ਦੀ ਗੋਲਕ ਚੋਰੀ ਕਰਨ ਵਾਲੇ ਵਿਅਕਤੀ ਅਜੀਤ ਰਾਮ ਉਰਫ ਜੀਤਾ ਪੁੱਤਰ ਰਾਧੂ ਰਾਮ ਵਾਸੀ ਨਾਸਰਕੇ ਥਾਣਾ ਰਮਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੋਂ ਮਾਣਯੋਗ ਅਦਾਲਤ ਨੇ ਉਕਤ ਵਿਅਕਤੀ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਸੀ ਅਤੇ ਉਕਤ ਦੇ ਕਬਜ਼ੇ 'ਚ ਚੋਰੀ ਕੀਤੇ ਚੜ੍ਹਾਵੇ ਦੀ ਕੁਲ ਰਕਮ 'ਚੋਂ 3200 ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਮੌਕੇ ਹੌਲਦਾਰ ਗੁਰਦਿਆਲ ਸਿੰਘ ਤੇ ਹੌਲਦਾਰ ਜਸਵੰਤ ਸਿੰਘ ਤੇ ਪੁਲਸ ਪਾਰਟੀ ਮੌਜੂਦ ਸੀ।


Related News