ਆੜ੍ਹਤੀਏ ਦੇ ਘਰ ਚੋਰੀ

Tuesday, Mar 13, 2018 - 06:55 AM (IST)

ਆੜ੍ਹਤੀਏ ਦੇ ਘਰ ਚੋਰੀ

ਗੁਰੂ ਕਾ ਬਾਗ,   (ਭੱਟੀ)-  ਨੇੜਲੇ ਪਿੰਡ ਖਤਰਾਏ ਖੁਰਦ ਵਿਖੇ ਇਕ ਆੜ੍ਹਤੀਏ ਦੇ ਘਰੋਂ ਨਕਦੀ ਅਤੇ ਐੱਲ. ਸੀ. ਡੀ. ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।  ਆੜ੍ਹਤੀਆ ਗੁਰਪ੍ਰੀਤ ਸਿੰਘ ਵਾਸੀ ਖਤਰਾਏ ਖੁਰਦ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਜਿੰਦਰੇ ਮਾਰ ਕੇ ਪਰਿਵਾਰ ਸਮੇਤ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਫਰੀਦਕੋਟ ਵਿਖੇ ਗਏ ਹੋਏ ਸਨ ਕਿ ਪਿੱਛੋਂ ਰਾਤ ਨੂੰ ਚੋਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਕਮਰੇ ਅੰਦਰ ਪਈ ਅਲਮਾਰੀ ਦੇ ਜਿੰਦਰੇ ਤੋੜ ਕੇ ਗਾਹਕਾਂ ਨੂੰ ਦੇਣ ਲਈ ਰੱਖੀ ਨਕਦੀ ਅਤੇ ਕਮਰੇ ਵਿਚ ਲੱਗੀ ਐੱਲ. ਸੀ. ਡੀ. ਚੋਰੀ ਕਰ ਕੇ ਲੈ ਗਏ। ਉਨ੍ਹਾਂ ਨੂੰ ਇਸ ਚੋਰੀ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹ ਵਿਆਹ ਵੇਖ ਕੇ ਵਾਪਸ ਘਰ ਆਏ ਅਤੇ ਘਰ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਕੇ ਦੰਗ ਰਹਿ ਗਏ । ਚੋਰਾਂ ਨੇ ਅਲਮਾਰੀ 'ਚ ਪਏ ਸਾਮਾਨ ਦੀ ਬੁਰੀ ਤਰ੍ਹਾਂ  ਫੋਲਾ-ਫਰਾਲੀ ਕਰ ਕੇ ਸਾਮਾਨ ਦਾ ਖਿਲਾਰਾ ਪਾਇਆ ਹੋਇਆ ਸੀ। ਚੋਰੀ ਸਬੰਧੀ ਥਾਣਾ ਝੰਡੇਰ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।


Related News