ਗੋਲਕ ਦੇ ਤਾਲੇ ਤੋੜ ਕੇ ਚੋਰੀ ਕੀਤੇ ਚੜ੍ਹਾਵੇ ਦੇ ਪੈਸੇ
Saturday, Mar 24, 2018 - 06:54 AM (IST)

ਜਲੰਧਰ, (ਸੁਧੀਰ)— ਗੋਪਾਲ ਨਗਰ ਸਥਿਤ ਇਕ ਦਰਗਾਹ ਦੀ ਗੋਲਕ ਦੇ ਤਾਲੇ ਤੋੜ ਕੇ ਚੋਰਾਂ ਨੇ ਗੋਲਕ 'ਚ ਪਏ ਚੜ੍ਹਾਵੇ ਦੇ ਪੈਸੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਖੁਲਾਸਾ ਅੱਜ ਸਵੇਰੇ ਉਸ ਸਮੇਂ ਹੋਇਆ ਜਦੋਂ ਦਰਗਾਹ ਦਾ ਸੇਵਾਦਾਰ ਸਵੇਰੇ ਸੇਵਾ ਕਰਨ ਲਈ ਪਹੁੰਚਿਆ ਅਤੇ ਦੇਖਿਆ ਕਿ ਗੋਲਕ ਦੇ ਤਾਲੇ ਟੁੱਟੇ ਪਏ ਸਨ ਅਤੇ ਉਸ ਵਿਚ ਪਈ ਨਕਦੀ ਗਾਇਬ ਸੀ। ਸੇਵਾਦਾਰ ਗਿਰਧਾਰੀ ਲਾਲ ਨੇ ਦੱਸਿਆ ਕਿ ਉਸਨੇ ਘਟਨਾ ਸਬੰਧੀ ਥਾਣਾ ਨੰ. 2 ਦੀ ਪੁਲਸ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਇਸ ਥਾਂ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।