ਭਾਣਜੀ ਦੇ ਵਿਆਹ ''ਚ ਗਿਆ ਸੀ ਪਰਿਵਾਰ, ਪਿੱਛੋਂ ਘਰ ''ਚ ਹੋ ਗਿਆ ਵੱਡਾ ਕਾਂਡ

Wednesday, Nov 27, 2024 - 06:45 PM (IST)

ਭਾਣਜੀ ਦੇ ਵਿਆਹ ''ਚ ਗਿਆ ਸੀ ਪਰਿਵਾਰ, ਪਿੱਛੋਂ ਘਰ ''ਚ ਹੋ ਗਿਆ ਵੱਡਾ ਕਾਂਡ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਭਾਣਜੀ ਦੇ ਵਿਆਹ ’ਤੇ ਗਏ ਪਰਿਵਾਰ ਦੇ ਘਰ ਪਿੱਛੋਂ ਚੋਰੀ ਹੋ ਗਈ। ਧਰਮਪਾਲ ਅਤੇ ਭੁਪਿੰਦਰ ਕੁਮਾਰ ਪੁੱਤਰ ਠਾਕੁਰ ਦਾਸ ਵਾਸੀ ਪਿੰਡ ਝਿੰਜੜੀ ਸ੍ਰੀ ਅਨੰਦਪੁਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਬੀਤੇ ਕੱਲ੍ਹ 26 ਨਵੰਬਰ ਨੂੰ ਆਪਣੀ ਭਾਣਜੀ ਦੇ ਵਿਆਹ ’ਤੇ ਗਏ ਹੋਏ ਸਨ ਅਤੇ ਪਿੱਛੋਂ ਘਰ ਕੋਈ ਵੀ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ 27 ਨਵੰਬਰ ਨੂੰ ਸਵੇਰੇ ਤਕਰੀਬਨ 7 ਵਜੇ ਵਾਪਸ ਆਪਣੇ ਪਿੰਡ ਝਿੰਜੜੀ ਵਿਖੇ ਪਹੁੰਚੇ ਤਾਂ ਸਾਡੇ ਘਰ ਦੇ ਬਾਹਰ ਵਾਲੇ ਗੇਟ ਨੂੰ ਤਾਂ ਤਾਲਾ ਲੱਗਿਆ ਹੋਇਆ ਸੀ ਪਰ ਅੰਦਰ ਵਾਲੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ, ਜਿਸ ਨੂੰ ਵੇਖ ਕੇ ਸਾਡੇ ਹੋਸ਼ ਉੱਡ ਗਏ। ਜਦੋਂ ਅਸੀਂ ਘਰ ਦੇ ਅੰਦਰ ਦਾਖ਼ਲ ਹੋ ਕੇ ਵੇਖਿਆ ਤਾਂ ਘਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਬੈੱਡ ਬਾਕਸ ਵਿਚੋਂ ਕੱਢ ਕੇ ਸਾਰਾ ਸਾਮਾਨ ਇਧਰ-ਉਧਰ ਖਿਲਾਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਅਲਮਾਰੀ ਵਿਚ ਪਏ ਇਕ ਜੋੜੀ ਟਾਪਸ, ਤਿੰਨ ਸਿੰਗੀਆਂ ਸੋਨਾ, ਚਾਂਦੀ ਦਾ ਇਕ ਬ੍ਰੈਸਲਟ ਅਤੇ 50 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਉਨ੍ਹਾਂ ਵੱਲੋਂ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਜੰਗਲੀ ਸਾਂਬਰਾਂ ਨੇ ਪਾ ਦਿੱਤਾ ਭੜਥੂ, ਦਹਿਸ਼ਤ 'ਚ ਲੋਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News