ਫਿਲੌਰ 'ਚ ਬੇਖ਼ੌਫ ਚੋਰਾਂ ਦਾ ਕਾਰਾ, NRI ਦੀਆਂ ਕੋਠੀਆਂ ਨੂੰ ਬਣਾਇਆ ਨਿਸ਼ਾਨਾ, ਇੰਝ ਦਿੱਤਾ ਵਾਰਦਾਤ ਨੂੰ ਦਿੱਤਾ ਅੰਜਾਮ

Tuesday, Jan 31, 2023 - 11:12 PM (IST)

ਜਲੰਧਰ (ਸੁਨੀਲ ਮਹਾਜਨ) : ਫਿਲੌਰ ਨੇੜਲੇ ਪਿੰਡ ਪ੍ਰਤਾਬਪੁਰਾ ਵਿਖੇ ਚੋਰਾਂ ਵੱਲੋਂ ਐੱਨਆਰਆਈ ਦੀਆਂ ਕੋਠੀਆਂ 'ਚੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦੂਲੇ ਨੇ ਦੱਸਿਆ ਕਿ ਸਾਡੇ ਗੁਆਂਢ 2 ਭਰਾਵਾਂ ਦੀਆਂ ਕੋਠੀਆਂ ਹਨ, ਜੋ ਵਿਦੇਸ਼ ਵਿੱਚ ਰਹਿੰਦੇ ਹਨ। ਚੋਰਾਂ ਨੇ ਕੋਠੀਆਂ ਦੀ ਪੂਰੀ ਤਸੱਲੀ ਨਾਲ ਫਰੋਲਾ-ਫਰਾਲੀ ਕੀਤੀ। ਚੋਰ ਕੋਠੀਆਂ 'ਚੋਂ ਹੀ ਕੀ ਲੈ ਗਏ, ਇਸ ਦਾ ਘਰ ਦੇ ਮਾਲਕਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਭੀਮ ਆਰਮੀ ਦੇ ਆਗੂ, ਜਥੇਦਾਰ ਨਾਲ ਮੁਲਾਕਾਤ ਕਰ BJP ਬਾਰੇ ਕਹੀ ਇਹ ਗੱਲ

ਥਾਣਾ ਬਿਲਗਾ ਦੇ ਏਐੱਸਆਈ ਸਰੂਪ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਸਬੰਧੀ ਹਾਜ਼ਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਰੋਜ਼ਾਨਾ ਚੋਰੀਆਂ ਅਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ,ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂ ਹਨੇਰਾ ਹੁੰਦਾ ਹੈ ਤਾਂ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News