ਸੈਕਟਰ-37 ''ਚ 3 ਕੈਮਿਸਟ ਸ਼ਾਪਸ ''ਚ ਚੋਰੀ, ਪੁਲਸ ਨੂੰ ਨਹੀਂ ਕੋਈ ਭਿਣਕ

Wednesday, Jul 10, 2019 - 01:37 PM (IST)

ਚੰਡੀਗੜ੍ਹ (ਸੁਸ਼ੀਲ) : ਚੋਰਾਂ ਨੇ ਸੈਕਟਰ-37 'ਚ ਮੰਗਲਵਾਰ ਰਾਤ ਨੂੰ 3 ਕੈਮਿਸਟ ਸ਼ਾਪਸ ਦੇ ਤਾਲੇ ਤੋੜ ਕੇ ਨਗਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਪੀ. ਸੀ. ਆਰ. ਅਤੇ ਥਾਣਾ ਪੁਲਸ ਨੂੰ ਚੋਰੀ ਦੀ ਭਿਣਕ ਤੱਕ ਨਹੀਂ ਲੱਗੀ। ਕੈਮਿਸਟ ਸ਼ਾਪ ਮਾਲਕ ਨੇ ਮੰਗਲਵਾਰ ਨੂੰ ਦੁਕਾਨ 'ਤੇ ਆ ਕੇ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਸੈਕਟਰ-39 ਥਾਣਾ ਪੁਲਸ ਹਰਕਤ 'ਚ ਆਈ ਅਤੇ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲਾ ਦਰਜ ਕੀਤਾ। ਪੁਲਸ ਚੋਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ।

ਈਸ਼ਾਨ ਮੈਡੀਕਲ ਸ਼ਾਪ ਤੋਂ 70 ਹਜ਼ਾਰ ਰੁਪਏ ਚੋਰੀ
ਪਹਿਲੀ ਚੋਰੀ ਈਸ਼ਾਨ ਮੈਡੀਕਲ ਸ਼ਾਪ 'ਚ ਹੋਈ। ਸੈਕਟਰ-48 ਵਾਸੀ ਭੁਪਿੰਦਰ ਨੇ ਦੱਸਿਆ ਕਿ ਉਹ ਸੈਕਟਰ-37 ਦੇ ਬੂਥ ਨੰਬਰ 322 'ਚ ਦੁਕਾਨ ਚਲਾਉਂਦੇ ਹਨ। ਸੋਮਵਾਰ ਰਾਤ ਕਰੀਬ 10 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਗਏ ਸਨ। ਸਵੇਰੇ ਪਤਾ ਲੱਗਿਆ ਕਿ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਹੈ। ਉਹ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਚੋਰ ਗੱਲੇ 'ਚੋਂ 70 ਹਜ਼ਾਰ ਨਕਦੀ ਲੈ ਗਏ ਹਨ।

ਸ਼ਟਰ ਤੋੜ ਕੇ ਉਡਾਈ 30 ਹਜ਼ਾਰ ਦੀ ਨਗਦੀ
ਦੂਜੀ ਚੋਰੀ ਬੂਥ ਨੰਬਰ 319 ਦੇ ਗੁੱਡਵਿਲ ਮੈਡੀਕਲ ਸਟੋਰ 'ਚ ਹੋਈ। ਮਾਲਕ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗੁਆਂਢੀਆਂ ਨੇ ਕੈਮਿਸਟ ਸਟੋਰ ਦੇ ਤਾਲੇ ਟੁੱਟਣ ਦੀ ਜਾਣਕਾਰੀ ਉਸ ਨੂੰ ਦਿੱਤੀ ਸੀ। ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਦੁਕਾਨ 'ਚ ਸਾਮਾਨ ਬਿਖਰਿਆ ਹੋਇਆ ਸੀ। ਸ਼ਟਰ ਦੇ ਤਾਲੇ ਟੁੱਟੇ ਪਏ ਹੋਏ ਸਨ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਚੋਰ ਗੱਲੇ 'ਚੋਂ 30 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਏ।

ਛਾਬੜਾ ਮੈਡੀਕਲ ਸਟੋਰ ਤੋਂ 40 ਹਜ਼ਾਰ ਰੁਪਏ ਦੀ ਚੋਰੀ
ਤੀਜੀ ਚੋਰੀ ਛਾਬੜਾ ਮੈਡੀਕਲ ਸਟੋਰ 'ਚ ਹੋਈ। ਸੈਕਟਰ-37 ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੂਥ ਨੰਬਰ 313 'ਚ ਛਾਬੜਾ ਮੈਡੀਕਲ ਸਟੋਰ ਦੇ ਨਾਂ ਨਾਲ ਦੁਕਾਨ ਹੈ। ਉਹ ਸੋਮਵਾਰ ਰਾਤ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਮੰਗਲਵਾਰ ਸਵੇਰੇ ਗੁਆਂਢੀਆਂ ਨੇ ਦੱਸਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਉਹ ਮੌਕੇ 'ਤੇ ਪਹੁੰਚਿਆ ਤਾਂ ਦੁਕਾਨ 'ਚ ਸਾਮਾਨ ਬਿਖਰਿਆ ਪਾਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਗੱਲੇ 'ਚੋਂ 40 ਹਜ਼ਾਰ ਨਗਦੀ ਲੈ ਕੇ ਫਰਾਰ ਹੋ ਗਏ।

ਪੈਟਰੋਲਿੰਗ ਦੇ ਬਾਵਜੂਦ ਪੁਲਸ ਚੋਰੀ ਦੀਆਂ ਵਾਰਦਾਤਾਂ ਨਹੀਂ ਰੋਕ ਪਾ ਰਹੀ ਹੈ। ਕੁਝ ਦਿਨ ਪਹਿਲਾਂ ਸੈਕਟਰ-22 'ਚ ਚੋਰਾਂ ਨੇ ਦੁਕਾਨ ਦਾ ਤਾਲਾ ਤੋੜ ਕੇ ਨਗਦੀ ਚੋਰੀ ਕੀਤੀ ਸੀ। ਜਦੋਂ ਕਿ 2 ਦੁਕਾਨਾਂ ਦੇ ਤਾਲੇ ਤੋੜੇ ਸਨ।


Anuradha

Content Editor

Related News