ਅਣਪਛਾਤੇ ਵਿਅਕਤੀਆਂ ਨੇ ਇੱਕ ਦਰਜਨ ਤੋਂ ਵੱਧ ਦੁਕਾਨਾਂ ''ਤੇ ਕੀਤੀ ਚੋਰੀ
Sunday, Nov 02, 2025 - 04:53 PM (IST)
ਬੁਢਲਾਡਾ (ਰਾਮ ਰਤਨ ਬਾਂਸਲ) : ਕਸਬਾ ਬੂਹਾ ਵਿਖੇ ਬੀਤੀ ਰਾਤ ਖਾਟੂ ਸ਼ਾਮ ਜੀ ਦਾ ਜਗਰਾਤਾ ਚੱਲ ਰਿਹਾ ਸੀ। ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਬੋਹਾ ਦੀਆਂ ਇਕ ਦਰਜਨ ਤੋਂ ਵੱਧ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਖ਼ਬਰ ਮਿਲੀ। ਇਸੇ ਦੌਰਾਨ ਜਗਰਾਤੇ 'ਚੋਂ ਮੱਥਾ ਟੇਕ ਕੇ ਮੁੜ ਰਹੇ ਕੁੱਝ ਵਿਅਕਤੀਆਂ ਵੱਲੋਂ ਅਣਪਛਾਤੇ ਵਿਅਕਤੀਆਂ 'ਤੇ ਸ਼ੱਕ ਪੈਣ 'ਤੇ ਚੋਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਸ ਦੀ ਸੁਸਤ ਕਾਰਵਾਈ ਤੋਂ ਦੁਖੀ ਕਸਬਾ ਬੋਹਾ ਦੇ ਵਪਾਰੀਆਂ ਵੱਲੋਂ ਬੁਢਲਾਡਾ ਅੱਡਾ ਰਤੀਆ ਹਰਿਆਣਾ ਦੀ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ ਗਿਆ।
ਇਸ ਨੂੰ ਸ਼ਾਂਤ ਕਰਨ ਲਈ ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਸਮੇਤ ਜ਼ਿਲ੍ਹੇ ਦਾ ਪੁਲਸ ਅਮਲਾ ਪੁੱਜਿਆ। ਹਾਲਾਤ ਤਣਾਅਪੂਰਨ ਹੁੰਦਿਆਂ ਦੇਖ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਸੀ. ਆਈ. ਏ. ਸਟਾਫ਼ ਦੇ ਮੁਖੀ ਨੂੰ ਭੇਜ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
