ਘਰ ''ਚ ਨਹੀਂ ਸੀ ਕੋਈ, ਉਤੋਂ ਹੋ ਗਿਆ ਵੱਡਾ ਕਾਂਡ, CCTV ਫੁਟੇਜ ਨੇ ਉਡਾ''ਤੇ ਸਭ ਦੇ ਹੋਸ਼

Friday, Nov 18, 2022 - 12:16 AM (IST)

ਘਰ ''ਚ ਨਹੀਂ ਸੀ ਕੋਈ, ਉਤੋਂ ਹੋ ਗਿਆ ਵੱਡਾ ਕਾਂਡ, CCTV ਫੁਟੇਜ ਨੇ ਉਡਾ''ਤੇ ਸਭ ਦੇ ਹੋਸ਼

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਸਰਹਿੰਦ ਦੀ ਗੋਲਡਨ ਸਿਟੀ 'ਚ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਇਕ ਘਰ ਵਿੱਚ ਦਾਖਲ ਹੋ ਕੇ 2 ਲੱਖ ਦੀ ਨਕਦੀ ਅਤੇ 20 ਹਜ਼ਾਰ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਪੁਲਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ ਤੇ ਚੋਰਾਂ ਦੀ ਭਾਲ ਲਈ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਟਿਕਾਣੇ ਦਾ ਹੋਇਆ ਖੁਲਾਸਾ, ਮਨਕੀਰਤ ਔਲਖ ਦੇ ਨਾਂ 'ਤੇ ਪੋਸਟ ਪਾ ਕੇ ਕਹੀ ਇਹ ਗੱਲ

ਇਸ ਸਬੰਧੀ ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ-ਮਜ਼ਦੂਰੀ ਕਰਦਾ ਹੈ ਤੇ ਸਾਰੇ ਪਰਿਵਾਰਕ ਮੈਂਬਰ ਆਪੋ-ਆਪਣੇ ਕੰਮਾਂ 'ਤੇ ਗਏ ਹੋਏ ਸਨ। ਬਾਅਦ ਦੁਪਹਿਰ ਕਰੀਬ 1 ਵਜੇ ਜਦੋਂ ਉਸ ਦਾ ਲੜਕਾ ਰੋਟੀ ਖਾਣ ਘਰ ਆਇਆ ਤਾਂ ਦੇਖਿਆ ਕਿ ਘਰ ਦਾ ਮੇਨ ਗੇਟ ਅੰਦਰੋਂ ਬੰਦ ਸੀ ਤੇ ਕੋਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ। ਜਦੋਂ ਉਸ ਨੇ ਕੰਧ ਟੱਪ ਕੇ ਘਰ ਦੇ ਅੰਦਰ ਦੇਖਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਨਕਦੀ, ਸੋਨਾ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ।

ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ DC ਦੀ ਰਿਹਾਇਸ਼ ਨੇੜੇ ਦਿੱਤਾ ਵਾਰਦਾਤ ਨੂੰ ਅੰਜਾਮ

ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਨੇ ਮਿਲ ਕੇ ਉਨ੍ਹਾਂ ਦੀ ਲੜਕੀ ਦੇ ਵਿਆਹ ਲਈ ਪੈਸੇ ਜਮ੍ਹਾ ਕੀਤੇ ਸਨ, ਜਿਸ 'ਤੇ ਚੋਰ ਹੱਥ ਸਾਫ਼ ਕਰ ਗਏ। ਥਾਣਾ ਸਰਹਿੰਦ ਦੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਿਗਰਪ੍ਰਿੰਟ ਤੇ ਡਾਗ ਸਕੁਐਡ ਟੀਮ ਨੂੰ ਬੁਲਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News