ਚੋਰੀਆਂ ਕਰਨ ਵਾਲਾ ਇੱਕ ਦੋਸ਼ੀ ਕਾਬੂ, 2 ਫ਼ਰਾਰ

Saturday, Nov 09, 2024 - 05:11 PM (IST)

ਚੋਰੀਆਂ ਕਰਨ ਵਾਲਾ ਇੱਕ ਦੋਸ਼ੀ ਕਾਬੂ, 2 ਫ਼ਰਾਰ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਪੁਲਸ ਨੇ ਚੋਰੀਆਂ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ, ਜਦਕਿ ਦੋ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸ਼ਹੀਦ ਊਧਮ ਸਿੰਘ ਚੌਂਕ ਜਲਾਲਾਬਾਦ ਕੋਲ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਹਰਮੇਸ਼ ਸਿੰਘ ਉਰਫ਼ ਮੇਸ਼ੀ ਪੁੱਤਰ ਗੁਰਮੀਤ ਸਿੰਘ, ਕਾਲੀ ਪੁੱਤਰ ਭਗਵਾਨ ਸਿੰਘ ਵਾਸੀ ਸੁਖੇਰਾ ਬੋਦਲਾ, ਦਲੀਪ ਸਿੰਘ ਪੁੱਤਰ ਫਲਕ ਸਿੰਘ ਵਾਸੀ ਪ੍ਰਭਾਤ ਸਿਘ ਵਾਲਾ ਘਰੋਂ ਅਤੇ ਬਾਹਰੋਂ ਅਲਟੀਨੇਟਰ, ਜਨਰੇਟਰ ਦਾ ਸਾਮਾਨ ਚੋਰੀ ਕਰਕੇ ਵੇਚਦੇ ਹਨ।

ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਚੋਰੀ ਦਾ ਸਾਮਾਨ ਬਰਾਮਦ ਹੋ ਸਕਦਾ ਹੈ। ਪੁਲਸ ਨੇ ਹਰਮੇਸ਼ ਸਿੰਘ ਉਰਫ਼ ਮੇਸ਼ੀ ਪੁੱਤਰ ਗੁਰਮੀਤ ਸਿੰਘ, ਕਾਲੀ ਪੁੱਤਰ ਭਗਵਾਨ ਸਿੰਘ ਵਾਸੀ ਸੁਖੇਰਾ ਬੋਦਲਾ, ਦਲੀਪ ਸਿੰਘ ਪੁੱਤਰ ਫਲਕ ਸਿੰਘ ਵਾਸੀ ਪ੍ਰਭਾਤ ਸਿਘ ਵਾਲਾ 'ਤੇ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News