ਸੁੱਤਾ ਰਿਹਾ ਪਰਿਵਾਰ, ਚੋਰ ਕਰ ਗਏ ਹੱਥ ਸਾਫ

Sunday, Oct 29, 2017 - 02:17 AM (IST)

ਲੁਧਿਆਣਾ(ਰਿਸ਼ੀ)- ਥਾਣਾ ਡਵੀਜ਼ਨ ਨੰ. 4 ਦੇ ਇਲਾਕਾ ਨਿਊ ਦੀਪ ਨਗਰ 'ਚ ਇਕ ਪਰਿਵਾਰ ਸੁੱਤਾ ਰਿਹਾ ਤੇ ਕੰਧ ਟੱਪ ਕੇ ਅੰਦਰ ਦਾਖਲ ਹੋਏ ਚੋਰ ਹੱਥ ਸਾਫ ਕਰ ਗਏ। ਪਤਾ ਲੱਗਣ 'ਤੇ ਮੌਕੇ 'ਤੇ ਪੁੱਜੀ ਪੁਲਸ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦਿਆਂ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਅਮਿਤ ਬੱਤਰਾ ਨੇ ਦੱਸਿਆ ਕਿ ਰਾਤ 12 ਵਜੇ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾ ਕੇ ਸੌਂ ਗਏ, ਉਸ ਦੀ ਪਤਨੀ ਨੇਹਾ ਟੀਚਰ ਹੈ, ਜੋ ਹਰ ਰੋਜ਼ ਸਵੇਰ 4 ਵਜੇ ਦਾ ਅਲਾਰਮ ਲਾ ਕੇ ਸੌਂਦੀ ਹੈ। ਅੱਜ ਸਵੇਰ ਅਲਾਰਮ ਨਾ ਵੱਜਣ ਕਾਰਨ ਉਨ੍ਹਾਂ ਦੀ ਅੱਖ ਨਾ ਖੁੱਲ੍ਹੀ। 5 ਵਜੇ ਅਚਾਨਕ ਉਠ ਕੇ ਦੇਖਿਆ ਤਾਂ ਕਮਰੇ ਵਿਚ ਪਏ 2 ਮੋਬਾਇਲ ਗਾਇਬ ਸਨ, ਜਦੋਂਕਿ ਨਾਲ ਦੇ ਕਮਰੇ 'ਚ ਪਿਆ ਮੋਬਾਇਲ ਵੀ ਨਹੀਂ ਸੀ। ਪਰਸ ਚੈੱਕ ਕਰਨ 'ਤੇ 36 ਹਜ਼ਾਰ ਦੀ ਨਕਦੀ ਗਾਇਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ। ਅਮਿਤ ਮੁਤਾਬਕ ਸਵੇਰੇ ਸਾਰੇ ਪਰਿਵਾਰ ਨੂੰ ਉਠਦੇ ਸਮੇਂ ਚੱਕਰ ਆ ਰਹੇ ਸਨ, ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਬੇਹੋਸ਼ ਕਰਨ ਲਈ ਸਪਰੇਅ ਕੀਤੀ ਹੋਵੇ।


Related News