ਹੋਸ਼ ਉਡਾ ਦੇਵੇਗਾ ਬੇਖੌਫ ਚੋਰ ਦਾ ਕਾਰਨਾਮਾ, ਕੈਮਰੇ 'ਚ ਕੈਦ ਹੋਈ ਘਟਨਾ (ਵੀਡੀਓ)

Tuesday, Oct 22, 2019 - 11:36 AM (IST)

ਮੋਗਾ (ਵਿਪਨ)—ਮੋਗਾ ਦੀ ਸਬਜ਼ੀ ਮੰਡੀ 'ਚ 20 ਅਕਤਬੂਰ ਨੂੰ ਤਿੰਨ ਦੁਕਾਨਾਂ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਾਤਿਰ ਚੋਰ ਵਲੋਂ ਚੋਰੀ ਦੌਰਾਨ ਦੋ ਦੁਕਾਨਾਂ ਅੰਦਰ ਲੱਗੇ ਸੀ.ਸੀ.ਵੀ.ਕੈਮਰੇ ਤੋੜ ਦਿੱਤੇ ਗਏ, ਜਦਕਿ ਤੀਜੀ ਦੁਕਾਨ 'ਚ ਵਾਰਦਾਤ ਕਰਦਿਆਂ ਉਹ ਕੈਮਰੇ 'ਚ ਕੈਦ ਹੋ ਗਿਆ।

PunjabKesari

ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਚੋਰ ਨੇ ਆਪਣਾ ਚਿਹਰਾ ਸਾਫੇ ਨਾਲ ਢੱਕਿਆ ਹੋਇਆ ਹੈ ਤੇ ਚੋਰ ਬੇਖੌਫ ਹੋ ਕੇ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ, ਜਿਸ ਤੋਂ ਬਾਅਦ ਉਹ ਲੋਹੇ ਦੀ ਪੌੜੀ ਰਾਹੀਂ ਦੁਕਾਨ 'ਚੋਂ ਬਾਹਰ ਨਿਕਲ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਤਿੰਨਾਂ ਦੁਕਾਨਾਂ ਵਿਚ ਪਈ ਨਕਦੀ ਉਡਾ ਕੇ ਰਫੂ ਚੱਕਰ ਹੋ ਗਿਆ। ਫਿਲਹਾਲ ਪੁਲਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari


author

Shyna

Content Editor

Related News