ਨਾਨੀ ਦੇ ਸਾਹਮਣੇ ਨਾਬਾਲਗ ਦੋਹਤੀ ਮੋਟਰਸਾਈਕਲ ''ਤੇ ਸਵਾਰ ਦੋ ਨੌਜਵਾਨ ਨਾਲ ਹੋਈ ਫ਼ਰਾਰ

Sunday, Aug 11, 2024 - 06:21 PM (IST)

ਨਾਨੀ ਦੇ ਸਾਹਮਣੇ ਨਾਬਾਲਗ ਦੋਹਤੀ ਮੋਟਰਸਾਈਕਲ ''ਤੇ ਸਵਾਰ ਦੋ ਨੌਜਵਾਨ ਨਾਲ ਹੋਈ ਫ਼ਰਾਰ

ਤਰਨਤਾਰਨ (ਰਮਨ)-ਨਾਨੀ ਦੇ ਸਾਹਮਣੇ ਉਸਦੀ ਨਾਬਾਲਗ ਦੋਹਤੀ ਨੂੰ ਦੋ ਨੌਜਵਾਨਾਂ ਵੱਲੋਂ ਮੋਟਰਸਾਈਕਲ ਉਪਰ ਬਿਠਾ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਮਨਜੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵੀ ਦੱਸਿਆ ਕਿ ਉਸਦੀ ਦੋਹਤੀ ਸੁਮਨਪ੍ਰੀਤ ਕੌਰ ਜਿਸ ਦੀ ਉਮਰ 14 ਸਾਲ ਹੈ ਉਸਦੇ ਕੋਲ ਰਹਿ ਰਹੀ ਹੈ। ਕਰੀਬ ਇਕ ਸਾਲ ਪਹਿਲਾਂ ਉਸ ਦੇ ਮੁੰਡੇ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਉਸ ਵਕਤ ਉਸ ਦੇ ਮੁੰਡੇ ਦਾ ਦੋਸਤ ਗੋਰਾ ਪੁੱਤਰ ਹਰਦੀਪ ਸਿੰਘ ਵਾਸੀ ਪੱਟੀ ਮੋੜ ਕਾਲੋਨੀ ਵੀ ਆਇਆ ਸੀ। ਜਿਸ ਦਾ ਉਸ ਦੇ ਮੁੰਡੇ ਦੀ ਮੌਤ ਤੋਂ ਬਾਅਦ ਸਾਡੇ ਘਰ ਆਉਣ ਜਾਣ ਹੋ ਗਿਆ। ਜੋ ਬਾਅਦ ਵਿਚ ਗੋਰਾ ਉਸ ਦੀ ਦੋਹਤੀ ਸੁਮਨਪ੍ਰੀਤ ਕੌਰ ਨਾਲ ਉਸ ਤੋਂ ਚੋਰੀ ਫੋਨ ’ਤੇ ਗੱਲਬਾਤ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਬੀਤੇ ਕੱਲ ਸ਼ਾਮ ਕਰੀਬ 5 ਵਜੇ ਉਸ ਦੀ ਦੋਹਤੀ ਨੇ ਕਿਹਾ ਕਿ ਮੈਂ ਬਾਜ਼ਾਰ ਬਰਗਰ ਲੈਣ ਜਾ ਰਹੀ ਹਾਂ, ਜਿਸ ਤੋਂ ਬਾਅਦ ਉਸ ਦਾ ਉਹ ਦੋਹਤੀ ਦਾ ਪਿੱਛਾ ਕਰਦੀ ਹੋਈ ਮਗਰ ਚਲੀ ਗਈ। ਜਦੋਂ ਉਸਦੀ ਦੋਹਤੀ ਕਚਹਿਰੀ ਵਾਲੇ ਫਾਟਕ ਕੋਲ ਪੁੱਜੀ ਤਾਂ ਦੋ ਮੁੰਡੇ ਮੋਟਰਸਾਈਕਲ ਉਪਰ ਸਵਾਰ ਸਨ, ਜਿਨ੍ਹਾਂ ਵਿਚ ਗੋਰਾ ਪੁੱਤਰ ਹਰਦੀਪ ਸਿੰਘ ਵੀ ਮੌਜੂਦ ਸੀ ਵੱਲੋਂ ਉਸਦੀ ਦੋਹਤੀ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਭਜਾ ਕੇ ਲੈ ਗਏ। ਉਹ ਰੌਲਾ ਪਾਉਂਦੀ ਹੋਈ ਪਿੱਛੇ ਦੌੜੀ ਪਰ ਗੋਰਾ ਅਤੇ ਉਸ ਤਰ੍ਹਾਂ ਇਕ ਹੋਰ ਮੁੰਡਾ ਮੌਕੇ ਤੋਂ ਫਰਾਰ ਹੋ ਗਏ। ਨਾਨੀ ਮਨਜੀਤ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸ ਦੀ ਦੋਹਤੀ ਨੂੰ ਮੁਲਜ਼ਮ ਵਾਪਸ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੋਰਾ ਪੁੱਤਰ ਹਰਦੀਪ ਸਿੰਘ ਅਤੇ ਇਕ ਅਣਪਛਾਤੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News