ਵੋਟ ਪਾਉਣ ਆਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਸ ਪਰਿਵਾਰ ਨੂੰ ਇੰਝ ਕਰ ਰਹੀ ਗੁੰਮਰਾਹ

Saturday, Jun 01, 2024 - 06:14 PM (IST)

ਬਠਿੰਡਾ (ਵਰਮਾ)- ਪ੍ਰਤਾਪ ਨਗਰ ਵਾਸੀ 27 ਸਾਲਾ ਕ੍ਰਾਤਿਕ ਪੁੱਤਰ ਭੀਮਸੈਨ ਵਾਸੀ ਬਠਿੰਡਾ, ਜੋ ਕਿ ਹਾਲ ਹੀ ਵਿਚ ਨੋਇਡਾ ਵਿਚ ਰਹਿ ਰਹੇ ਹਨ। 28 ਮਈ ਨੂੰ ਆਪਣੀ ਵੋਟ ਪਾਉਣ ਲਈ ਬਠਿੰਡਾ ਆਇਆ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਅਜੈ ਨੇ ਦੱਸਿਆ ਕਿ ਕਾਰਤਿਕ ਵੀਰਵਾਰ ਨੂੰ ਅਚਾਨਕ ਗਾਇਬ ਹੋ ਗਿਆ ਜਦੋਂਕਿ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਗਿਆ। ਉਹ ਐਕਟਿਵਾ ਲੈ ਕਿ ਘਰੋਂ ਨਿਕਲਿਆ ਸੀ, ਜਿਸ ਸਬੰਧੀ ਥਾਣਾ ਕੈਨਾਲ ਕਲੋਨੀ ਨੂੰ ਸੂਚਨਾ ਦਿੱਤੀ ਗਈ 

ਇਹ ਖ਼ਬਰ ਵੀ ਪੜ੍ਹੋ - ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ, ਪੋਲਿੰਗ 'ਤੇ ਨਹੀਂ ਹੋਇਆ ਅਸਰ

ਸ਼ੁੱਕਰਵਾਰ ਦੁਪਹਿਰ ਨੂੰ ਮ੍ਰਿਤਕ ਦੇ ਪਿਤਾ ਨੂੰ ਐੱਸ. ਐੱਚ. ਓ. ਜਸਵੀਰ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਬੀੜ ਤਲਾਬ ’ਚੋਂ ਮਿਲੀ ਹੈ, ਜਿਸ ਦੀ ਕੁਦਰਤੀ ਮੌਤ ਹੋ ਗਈ ਹੈ। ਦੱਸਿਆ ਗਿਆ ਕਿ ਉਸ ਦੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ, ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਅਜੇ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਇਹ ਸੰਕੇਤ ਵੀ ਦਿੱਤਾ ਕਿ ਇਹ ਕੁਦਰਤੀ ਮੌਤ ਹੈ ਪਰ ਮ੍ਰਿਤਕ ਦਾ ਮੋਬਾਈਲ ਫੋਨ, ਗਹਿਣੇ ਅਤੇ ਪਰਸ ਗਾਇਬ ਸਨ। ਜਦੋਂਕਿ ਉਸ ਦੀ ਐਕਟਿਵਾ ਪ੍ਰਤਾਪ ਨਗਰ ਤੋਂ ਬਰਾਮਦ ਹੋਈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਫਿਰੋਜ਼ਪੁਰ ਦਿਹਾਤੀ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਵਲੰਟੀਅਰ ਸਨਮਾਨਿਤ

ਸ਼ਨੀਵਾਰ ਨੂੰ ਜਦੋਂ ਉਹ ਲਾਸ਼ ਨੂੰ ਲੈਣ ਲਈ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਿਆ ਤਾਂ ਉਥੇ ਲਾਸ਼ ਨੂੰ ਦੇਖ ਕੇ ਉਹ ਦੰਗ ਰਹਿ ਗਿਆ ਕਿਉਂਕਿ ਉਸ ਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ, ਸਿਰ ’ਤੇ ਡੂੰਘੇ ਜ਼ਖਮ ਸਨ, ਬਾਹਾਂ ਅਤੇ ਪਿੱਠ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਕਾਰਤਿਕ ਦਾ ਕਤਲ ਕੀਤਾ ਗਿਆ ਹੈ ਅਤੇ ਕਾਤਲ ਉਸ ਦਾ ਜਾਣਕਾਰ ਹੈ, ਜਿਸ ਨੇ ਵੀਰਵਾਰ ਨੂੰ ਉਸ ਨੂੰ ਬੁਲਾ ਕਿ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਪੁਲਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਫ਼ੋਨ ਦੀ ਕਾਲ ਡਿਟੇਲ ਮਿਲਣ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰੀ ਕਾਲ ਕਿੱਥੋਂ ਆਈ ਸੀ, ਉਦੋਂ ਹੀ ਕਾਤਲ ਦਾ ਪਤਾ ਲੱਗ ਸਕੇਗਾ। ਫਿਲਹਾਲ ਅਸੀਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਕਤਲ ਦਾ ਖੁਲਾਸਾ ਹੋਵੇਗਾ। ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਲਾਸ਼ ਲੈ ਕੇ ਧਰਨੇ ’ਤੇ ਬੈਠਣ ਲਈ ਮਜ਼ਬੂਰ ਹੋ ਜਾਵਾਂਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News