ਵਿਆਹ ਤੋਂ ਇਕ ਮਹੀਨਾ ਪਹਿਲਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

Wednesday, Jan 18, 2023 - 11:00 PM (IST)

ਵਿਆਹ ਤੋਂ ਇਕ ਮਹੀਨਾ ਪਹਿਲਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਲੁਧਿਆਣਾ (ਰਾਜ) : ਮਨਾ ਸਿੰਘ ਨਗਰ ਵਿੱਚ ਰਹਿਣ ਵਾਲੇ ਇਕ ਨੌਜਵਾਨ ਨੇ ਭੇਦਭਰੇ ਹਲਾਤਾਂ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਮੁਹੰਮਦ ਫਰੀਦ ਹੈ। ਜੋ ਕਿ ਮੂਲ ਰੂਪ ਵਿਚ ਬਿਹਾਰ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਹੈ। ਉਸਦਾ ਇਕ ਮਹੀਨੇ ਬਾਅਦ ਪਿੰਡ ਵਿੱਚ ਵਿਆਹ ਸੀ। ਪਤਾ ਲੱਗਣ ’ਤੇ ਸੂਚਨਾ ਪਲਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਉਸਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਜਾਣਕਾਰੀ ਦੇ ਮੁਤਾਬਕ ਮੁਹੰਮਦ ਫਰੀਦ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਮਨਾ ਸਿੰਘ ਨਗਰ ਵਿੱਚ ਕਿਰਾਏ ਦੇ ਕਮਰੇ 'ਚ ਆਪਣੇ ਚਚੇਰੇ ਭਰਾ ਦੇ ਨਾਲ ਰਹਿੰਦਾ ਸੀ।

ਇਹ ਵੀ ਪੁੱਛੋ : ਮੰਦਭਾਗੀ ਖ਼ਬਰ : ਗੰਦੇ ਨਾਲ਼ੇ 'ਚੋਂ ਮਿਲੀ ਏ. ਐੱਸ. ਆਈ. ਦੀ ਲਾਸ਼

ਮ੍ਰਿਤਕ ਦੇ ਭਰਾ ਦੇ ਮੁਤਾਬਕ ਫ਼ਰੀਦ ਦੀ ਇਕ ਮਹੀਨੇ ਬਾਅਦ ਪਿੰਡ ’ਚ ਵਿਆਹ ਸੀ। ਜਿਸ ਕਾਰਨ ਪਿੰਡ ਵਿਚ ਕਾਫੀ ਖੁਸ਼ੀ ਦਾ ਮਾਹੌਲ ਸੀ ਅਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਫਿਰੋਜ਼ ਖੁਦ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨੀ ਸੀ। ਇਸੇ ਕਾਰਨ ਕਿਸੇ ਨੂੰ ਨਹੀਂ ਦੱਸਿਆ ਸੀ। ਬੁੱਧਵਾਰ ਨੂੰ ਉਹ ਸਾਰੇ ਕੰਮ ’ਤੇ ਚਲੇ ਗਏ ਸੀ ਪਰ ਫ਼ਰੀਦ ਕਮਰੇ ਵਿੱਚ ਸੀ ਜਦ ਦੁਪਹਿਰ ਉਹ ਖਾਣਾ ਖਾਣ ਦੇ ਲਈ ਆਇਆ ਤਾਂ ਗੇਟ ਬੰਦ ਸੀ, ਜਦ ਉਸਨੇ ਗੇਟ ਖੋਲ੍ਹਿਆ ਤਾਂ ਫ਼ਰੀਦ ਫਾਹੇ ਨਾਲ ਲਟਕ ਰਿਹਾ ਸੀ। ਉਸਨੇ ਤੁਰੰਤ ਨੇੜੇ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਧਰ ਜਾਂਚ ਅਧਿਕਾਰੀ ਰਾਮ ਮੂਰਤੀ ਦਾ ਕਹਿਣਾ ਹੈ ਕਿ ਮ੍ਰਿਤਕ ਭਰਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ।


author

Mandeep Singh

Content Editor

Related News