ਨੌਜਵਾਨ ਨੇ ਰੇਲ-ਗੱਡੀ ਹੇਠਾਂ ਆ ਕੇ ਕੀਤੀ ਆਤਮ-ਹੱਤਿਆ

Wednesday, Sep 20, 2017 - 12:12 AM (IST)

ਨੌਜਵਾਨ ਨੇ ਰੇਲ-ਗੱਡੀ ਹੇਠਾਂ ਆ ਕੇ ਕੀਤੀ ਆਤਮ-ਹੱਤਿਆ

ਸੁਜਾਨਪੁਰ/ਪਠਾਨਕੋਟ,  (ਜੋਤੀ, ਸ਼ਾਰਦਾ)-  ਸੁਜਾਨਪੁਰ-ਜੁਗਿਆਲ ਮਾਰਗ 'ਤੇ ਸਥਿਤ ਰੇਲਵੇ ਫਾਟਕ ਨੇੜੇ ਇਕ ਨੌਜਵਾਨ ਨੇ ਰੇਲ-ਗੱਡੀ ਹੇਠਾਂ ਆ ਕੇ ਆਤਮ-ਹੱਤਿਆ ਕਰ ਲਈ। ਰੇਲਵੇ ਪੁਲਸ ਦੇ ਮਾਧੋਪੁਰ ਚੌਕੀ ਇੰਚਾਰਜ ਨੱਥਾ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਨੇੜੇ ਟਰੈਕ 'ਤੇ ਗਰਦਨ ਤੋਂ ਕੱਟੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ ਮਿਲੇ ਆਧਾਰ ਕਾਰਡ ਰਾਹੀਂ ਉਸ ਦੀ ਪਛਾਣ ਸੁਰਜੀਤ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਸ਼ਾਹਪੁਰੀ ਗੇਟ ਸੁਜਾਨਪੁਰ ਦੇ ਰੂਪ ਵਿਚ ਹੋਈ। ਮ੍ਰਿਤਕ ਦੇ ਭਰਾ ਦਲੀਪ ਕੁਮਾਰ ਤੇ ਭਜਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਦਿਮਾਗੀ ਤੌਰ 'ਤੇ ਬੀਮਾਰ ਸੀ ਅਤੇ ਪਿਛਲੇ 2 ਦਿਨਾਂ ਤੋਂ ਘਰ ਨਹੀਂ ਆਇਆ ਸੀ। ਪੁਲਸ ਨੇ ਸੁਰਜੀਤ ਕੁਮਾਰ ਦੇ ਦੋਵਾਂ ਭਰਾਵਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ। 


Related News