ਤਰਨਤਾਰਨ ''ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ ''ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

Saturday, Apr 06, 2024 - 06:29 PM (IST)

ਤਰਨਤਾਰਨ ''ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ ''ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਤਰਨਤਾਰਨ- ਬੀਤੇ ਦਿਨ ਤਰਨਤਾਰਨ ‘ਚ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਵੱਲੋਂ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ।  ਇਸ ਸ਼ਰਮਨਾਕ ਹਰਕਤ 'ਤੇ ਤਰਨਤਾਰਨ ਮਹਿਲਾ ਕਮਿਸ਼ਨ ਨੇ ਨਿਖੇਧੀ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਨੇ  ਸ਼ਰਮਨਾਕ ਘਟਨਾ ਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਤੇ ਡੀ. ਸੀ. ਤੋਂ ਸ਼ਨੀਵਾਰ ਦੁਪਹਿਰ ਦੋ ਵਜੇ ਤੱਕ ਮੰਗੀ ਸਟੇਟਸ ਰਿਪੋਰਟ ਮੰਗੀ ਹੈ। 

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ‘ਚ ਪੁਲਸ ਦੇ ਬਿਆਨਾਂ ਅਨੁਸਾਰ ਉਕਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ

ਜ਼ਿਕਰਯੋਗ  ਹੈਕਿ ਗੁਆਂਡ ਰਹਿੰਦੀ ਕੁੜੀ ਨਾਲ ਕੋਰਟ ਮੈਰਿਜ ਕਰਵਾਉਣ ਵਾਲੇ ਮੁੰਡੇ ਦੀ ਮਾਂ ਤੋਂ ਨਿਰਾਸ਼ ਕੁੜੀ ਦੇ ਪਰਿਵਾਰ ਵਾਲਿਆਂ ਨੇ ਬੀਤੀ 31 ਮਾਰਚ ਨੂੰ ਸ਼ਾਮ ਕਰੀਬ 6 ਵਜੇ ਸ਼ਰਨਜੀਤ ਸਿੰਘ ਉਰਫ ਸਨੀ ਪੁੱਤਰ ਬਲਦੇਵ ਸਿੰਘ, ਗੁਰਚਰਨ ਸਿੰਘ ਪੁੱਤਰ ਬਲਦੇਵ ਸਿੰਘ, ਕੁਲਵਿੰਦਰ ਕੌਰ ਉਰਫ ਮਾਣੀ ਪਤਨੀ ਬਲਦੇਵ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਉਸਦੇ ਘਰ ਬਾਹਰ ਆ ਕੇ ਰੌਲਾ ਪਾਉਣ ਲੱਗ ਪਏ। ਜਦੋਂ ਉਹ ਆਪਣੇ ਘਰ ਦੇ ਬਾਹਰ ਰੌਲਾ ਵੇਖ ਕੇ ਪੁੱਜੀ ਤਾਂ ਮੌਕੇ 'ਤੇ ਵਿਅਕਤੀਆਂ ਨੇ ਉਸ ਨਾਲ ਕੋਰਟ ਮੈਰਿਜ ਕਰਵਾਉਣ ਸਬੰਧੀ ਗੱਲ ਆਖਦੇ ਹੋਏ ਉਸਦੇ ਗਲ ਵਿੱਚ ਹੱਥ ਪਾ ਕੇ ਉਸ ਦਾ ਕਮੀਜ਼ ਪਾੜ ਦਿੱਤਾ ਅਤੇ ਉਸ ਨੂੰ ਨੰਗਿਆਂ ਕਰ ਦਿੱਤਾ। ਇਸ ਦੌਰਾਨ ਉਸਨੇ ਬਚਾਓ ਬਚਾਓ ਦਾ ਰੌਲਾ ਪਾਇਆ ਜਿਸ ਦੀ ਆਵਾਜ਼ ਸੁਣ ਉਸ ਦਾ ਪਤੀ ਦੀਦਾਰ ਸਿੰਘ ਬਾਹਰ ਆ ਗਿਆ ਅਤੇ ਹੋਰ ਲੋਕ ਇਕੱਠੇ ਹੋ ਗਏ। ਇਸ ਸਮੇਂ ਦੌਰਾਨ ਉਕਤ ਮੁਲਜ਼ਮਾਂ ਨੇ ਉਸ ਦੀ ਨੰਗੇ ਸਰੀਰ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News