ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ

Tuesday, Mar 19, 2024 - 06:28 PM (IST)

ਚੰਡੀਗੜ੍ਹ- ਪੰਜਾਬ 'ਚ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਪਿਛਲੀਆਂ ਦੋ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਜਿੱਤਣ ਵਾਲਾ ਵਿਰੋਧੀ ਧਿਰ ਵਿਚ ਬੈਠਦਾ ਹੈ ਅਤੇ ਹਾਰਨ ਵਾਲਾ ਕੇਂਦਰ ਵਿਚ ਮੰਤਰੀ ਬਣ ਜਾਂਦਾ ਹੈ। ਸਾਲ 2014 'ਚ ਜਦੋਂ ਪੂਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਤੌਰ 'ਤੇ ਲੀਡ ਮਿਲੀ ਸੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਜੇਕਰ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਅਰੁਣ ਜੇਟਲੀ ਇੱਥੋਂ ਜਿੱਤ ਕੇ ਮੰਤਰੀ ਮੰਡਲ 'ਚ ਵੱਡਾ ਅਹੁਦਾ ਸੰਭਾਲਣਗੇ  ਪਰ ਅਜਿਹਾ ਨਾ ਹੋਇਆ ਅਤੇ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਹਾਲਾਂਕਿ ਹਾਰ ਤੋਂ ਬਾਅਦ ਵੀ ਉਨ੍ਹਾਂ ਨੂੰ ਕੇਂਦਰੀ ਵਿੱਤ ਮੰਤਰੀ ਬਣਾ ਦਿੱਤਾ ਗਿਆ ਅਤੇ ਜੇਤੂ ਕੈਪਟਨ ਅਮਰਿੰਦਰ ਸਿੰਘ ਸੰਸਦ ਵਿੱਚ ਵਿਰੋਧੀ ਬੈਂਚਾਂ 'ਤੇ ਬੈਠ ਗਏ। ਅਰੁਣ ਜੇਟਲੀ ਨੂੰ ਵੱਡੇ ਕੱਦ ਦਾ ਨੇਤਾ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਜਿਤਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵੀ ਕੀਤੀ ਸੀ ਪਰ ਕਾਂਗਰਸ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਕਹਿਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪਟਿਆਲਾ ਹਲਕਾ ਛੱਡ ਕੇ ਅੰਮ੍ਰਿਤਸਰ ਤੋਂ ਵੱਡੀ ਮਾਤਰਾ ਵੋਟਾਂ ਨਾਲ ਚੋਣ ਜਿੱਤੀ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

2019 ਵਿੱਚ ਵੀ ਇਹੀ ਇਤਿਹਾਸ ਦੁਹਰਾਇਆ ਗਿਆ। ਭਾਜਪਾ ਨੇ ਅੰਮ੍ਰਿਤਸਰ ਤੋਂ ਸੀਨੀਅਰ ਬਿਊਰੋਕ੍ਰੇਟ ਅਤੇ ਸ਼ਹਿਰੀ ਸਿੱਖ ਚਿਹਰੇ ਦੇ ਰੂਪ 'ਚ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਚੋਣ ਮੈਦਾਨ 'ਚ ਉਤਾਰਿਆ ਪਰ ਉਹ ਵੀ ਹਾਰ ਗਏ। ਪੂਰੀ ਵੀ ਹਾਰ ਦੇ ਬਾਵਜੂਦ ਕੇਂਦਰ ਸਰਕਾਰ 'ਚ ਸ਼ਹਿਰੀ ਹਵਾਬਾਜ਼ੀ ਅਤੇ ਪੈਟਰੋਲੀਅਮ ਮੰਤਰਾਲੇ ਬਣਾਏ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਦਿਲਚਸਪ ਇਹ ਰਿਹਾ ਕਿ ਜੇਕਰ 25 ਸਾਲਾਂ ਦੀਆਂ ਚੋਣ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹੀ ਵਿਰੋਧੀ ਧਿਰ 'ਚ ਬੈਠਾ ਹੈ। 2004 ਤੱਕ ਅੰਮ੍ਰਿਤਸਰ ਸੀਟ 'ਤੇ ਰਾਜ ਕਰਨ ਵਾਲੇ ਰਘੂਨੰਦਨ ਲਾਲ ਭਾਟੀਆ ਨੂੰ ਹਰਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਪਹਿਲਾਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੂੰ ਮੈਦਾਨ 'ਚ ਉਤਾਰਿਆ। ਸਿੱਧ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤੇ ਪਰ ਵਿਰੋਧੀ ਧਿਰ ਵਿੱਚ ਰਹੇ। 1999 'ਚ ਰਘੁਨੰਦਨ ਲਾਲ ਭਾਟੀਆ ਪੰਜਵੀਂ ਵਾਰ ਸੰਸਦ ਬਣੇ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News