ਇੰਸਟਾਗ੍ਰਾਮ ’ਤੇ ਵੀਡੀਓ ਪਾਉਂਦੀ ਸੀ ਪਤਨੀ, ਨਹੀਂ ਰੁਕੀ ਤਾਂ ਪਤੀ ਨੇ ਵੱਢ ਦਿੱਤੇ ਗੁੱਟ, ਅੱਖ ਵੀ ਆ ਗਈ ਬਾਹਰ

Monday, Jan 08, 2024 - 07:00 PM (IST)

ਇੰਸਟਾਗ੍ਰਾਮ ’ਤੇ ਵੀਡੀਓ ਪਾਉਂਦੀ ਸੀ ਪਤਨੀ, ਨਹੀਂ ਰੁਕੀ ਤਾਂ ਪਤੀ ਨੇ ਵੱਢ ਦਿੱਤੇ ਗੁੱਟ, ਅੱਖ ਵੀ ਆ ਗਈ ਬਾਹਰ

ਮੋਗਾ (ਕਸ਼ਿਸ਼) : ਇਥੋਂ ਦੇ ਪਿੰਡ ਬਹੋਨਾ ਰੋਡ ’ਤੇ ਰਹਿ ਰਹੀ ਇਕ ਮਹਿਲਾ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮਹਿਲਾ ਦੇ ਹੱਥਾਂ ਦੇ ਦੋਵੇਂ ਗੁੱਟ ਅਤੇ ਸਿਰ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਏ। ਇਥੇ ਹੀ ਬਸ ਨਹੀਂ ਉਸ ਦੀ ਇਕ ਅੱਖ ਵੀ ਬਾਹਰ ਨਿਕਲ ਆਈ। ਮਹਿਲਾ ਨੂੰ ਇਲਾਜ ਲਈ ਗੁਆਂਢੀ ਕੈਂਟਰ ਵਿਚ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਲੈ ਗਏ ਅਤੇ ਤੁਰੰਤ ਚਲੇ ਗਏ, ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਫਰੀਦਕੋਟ ਰੈਫਰ ਕਰ ਦਿਤਾ। ਮੋਗਾ ਹਸਤਾਲ ਵਿਚ ਜ਼ਖਮੀ ਸਰਬਜੀਤ ਕੌਰ (40) ਦੀ ਧੀ ਨੇ ਦੱਸਿਆ ਕਿ ਉਹ 5 ਭੈਣਾਂ ਅਤੇ ਇਕ ਭਰਾ ਹਨ। ਉਸ ਦੀਆਂ ਦੋ ਭੈਣਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਬੇਟੀ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਕਮਾਲਕੇ ਵਿਚ ਹੋ ਚੁੱਕਾ ਹੈ ਅਤੇ ਛੋਟੀ ਭੈਣ ਵੀ ਉਸ ਕੋਲ ਰਹਿੰਦੀ ਹੈ। ਦੋਵੇਂ ਭੈਣਾਂ ਦਾ ਆਪਣੇ ਮਾਤਾ-ਪਿਤਾ ਨਾਲ ਬੋਲਚਾਲ ਨਹੀਂ ਹੈ ਕਿਉਂਕਿ ਉਹ ਘਰ ’ਚ ਲੜਾਈ ਹੋਣ ਕਾਰਣ ਨਹੀਂ ਆਉਂਦੀਆਂ। ਬੇਟੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਇੰਸਟਾਗ੍ਰਾਮ ’ਤੇ ਆਪਣੀਆਂ ਵੀਡੀਓ ਪਾਉਂਦੀ ਰਹਿੰਦੀ ਸੀ ਅਤੇ ਪਿਤਾ ਇਸ ਦਾ ਵਿਰੋਧ ਕਰਦਾ ਸੀ। 

ਇਹ ਵੀ ਪੜ੍ਹੋ : ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕਰ ’ਤਾ ਵੱਡਾ ਕਾਂਡ

ਧੀ ਦਾ ਕਹਿਣਾ ਹੈ ਕਿ ਪਿਤਾ ਵੀਡੀਓ ਪਾਉਣ ਤੋਂ ਰੋਕਦਾ ਸੀ। ਉਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੀ ਮਾਂ ਦੇ ਪਿੰਡ ਦੇ ਇਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਜਦੋਂ ਪਿਤਾ ਨੂੰ ਇਸ ਦਾ ਪਤਾ ਲੱਗਾ ਤਾਂ ਦੋਵਾਂ ਵਿਚ ਤਲਾਕ ਤਕ ਦੀ ਨੌਬਤ ਆ ਗਈ। ਦੋਵਾਂ ਨੇ ਤਲਾਕ ਦੀ ਅਰਜ਼ੀ ਅਦਾਲਤ ਵਿਚ ਲਗਾਈ ਸੀ, ਜਿਸ ਦੀ ਸ਼ੁੱਕਰਵਾਰ ਨੂੰ ਕੋਰਟ ਵਿਚ ਤਾਰੀਖ਼ ਸੀ। ਉਸ ਦੀ ਮਾਂ ਵਲੋਂ ਪਿਤਾ ਤੋਂ ਤਲਾਕ ਲੈਣ ਤੋਂ ਬਾਅਦ ਪਿੰਡ ਦੇ ਉਕਤ ਵਿਅਕਤੀ ਨਾਲ ਪ੍ਰੇਮ ਸੰਬੰਧਾਂ ਦੇ ਚੱਲਦੇ ਦੂਜਾ ਵਿਆਹ ਕਰਵਾਉਣਾ ਸੀ। ਸ਼ਨੀਵਾਰ ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ। ਹਸਪਤਾਲ ਦੇ ਐਮਰਜੈਂਸੀ ਸਟਾਫ ਨੇ ਇਸ ਦੀ ਸੂਚਨਾ ਪੁਲਸ ਨੂੰ ਭੇਜੀ ਹੈ।

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਚਾਰ ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News