ਅੱਜ ਤੋਂ ਫਿਰ ਬਦਲੇਗਾ ਮੌਸਮ ਦਾ ਮਿਜ਼ਾਜ
Sunday, May 31, 2020 - 11:58 PM (IST)
ਲੁਧਿਆਣਾ, (ਸਲੂਜਾ)– 3-4 ਦਿਨਾਂ ਤੋਂ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਧੂੜ ਭਰੀ ਹਨੇਰੀ ਅਤੇ ਬਾਰਿਸ਼ ਦਾ ਦੌਰ ਜਾਰੀ ਹੈ। ਪਹਿਲੀ ਜੂਨ ਤੋਂ ਮੌਸਮ ਦਾ ਮਿਜ਼ਾਜ ਫਿਰ ਤੋਂ ਬਦਲੇਗਾ ਅਤੇ ਗਰਮੀ ਇਕ ਵਾਰ ਫਿਰ ਤੋਂ ਆਪਣੇ ਰੰਗ ’ਚ ਮੁੜੇਗੀ। ਇਸ ਤਰ੍ਹਾਂ ਦੀ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲੀ ਜੂਨ ਨੂੰ ਬੱਦਲ ਤਾਂ ਛਾਏ ਰਹਿਣਗੇ ਪਰ ਹੁਣ ਫਿਲਹਾਲ ਬਾਰਿਸ਼ ਦੀ ਕੋਈ ਸੰਭਾਵਨਾ ਬਣਦੀ ਨਜ਼ਰ ਨਹੀਂ ਆ ਰਹੀ। ਮੌਸਮ ਕਲੀਅਰ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਦੌਰਾਨ 7.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਅੱਜ ਵੀ ਕੁੱਝ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋਈ। ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 21.4 ਡਿਗਰੀ ਸੈਲਸੀਅਸ ਰਿਹਾ।