ਬਦਲਣ ਵਾਲਾ ਹੈ ਮੌਸਮ ਦਾ ਰੁਖ਼! 2 ਦਿਨਾਂ 'ਚ ਖ਼ਤਮ ਹੋ ਜਾਵੇਗਾ 'Alert', ਹੁਣ ਜਲਦ ਹੀ ਮਿਲੇਗੀ ਠੰਡ ਤੋਂ ਰਾਹਤ

01/08/2024 10:43:24 AM

ਜਲੰਧਰ (ਪੁਨੀਤ) : ਹਵਾਵਾਂ ਦਾ ਰੁਖ਼ ਬਦਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਕੜਾਕੇ ਦੀ ਸਰਦੀ ਤੋਂ ਰਾਹਤ ਮਿਲਣ ਵਾਲੀ ਹੈ। ਵੱਧ ਤੋਂ ਵੱਧ ਤਾਪਮਾਨ 3-4 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਵਧ ਗਈ ਹੈ। ਇਸ ਸਿਲਸਿਲੇ ’ਚ 3-4 ਦਿਨਾਂ ਬਾਅਦ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਪੰਜਾਬ 'ਚ 2 ਦਿਨਾਂ ਬਾਅਦ ਅਲਰਟ ਖ਼ਤਮ ਹੋ ਜਾਵੇਗਾ, ਜਿਸ ਕਾਰਨ ਧੁੰਦ ਤੇ ਕੋਹਰੇ ਆਦਿ ਤੋਂ ਰਾਹਤ ਮਿਲੇਗੀ। 

ਇਸ ਕਾਰਨ ਅਗਲੇ ਹਫ਼ਤੇ ਚੰਗੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 2-3 ਦਿਨਾਂ ਬਾਅਦ ਬੱਦਲ ਪੂਰੀ ਤਰ੍ਹਾਂ ਸਾਫ਼ ਹੋ ਜਾਣਗੇ, ਜਿਸ ਤੋਂ ਬਾਅਦ ਲਗਾਤਾਰ ਧੁੱਪ ਨਿਕਲੇਗੀ। ਇਸ ਸਿਲਸਿਲੇ ’ਚ ਹੱਡ ਜਮਾਉਣ ਵਾਲੀ ਠੰਡ ਤੋਂ ਰਾਹਤ ਮਿਲੇਗੀ। ਬਦਲਦੀਆਂ ਹਵਾਵਾਂ ਕਾਰਨ ਬੱਦਲ ਸਾਫ਼ ਹੋਣੇ ਸ਼ੁਰੂ ਹੋ ਗਏ ਹਨ ਤੇ ਦਿਨ ਭਰ ਸੂਰਜ ਤੇ ਬੱਦਲਾਂ ਵਿਚਕਾਰ ਅੱਖ-ਮਿਚੋਲੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਬਾਅਦ ਦੁਪਹਿਰ ਕੁਝ ਸਮੇਂ ਲਈ ਨਿਕਲ ਰਹੀ ਧੁੱਪ ਕਾਰਨ ਤਾਪਮਾਨ ’ਚ 2 ਡਿਗਰੀ ਤੱਕ ਦਾ ਫਰਕ ਦੇਖਣ ਨੂੰ ਮਿਲਿਆ। ਥੋੜ੍ਹੀ ਧੁੱਪ ਕਾਰਨ ਸ਼ਹਿਰ ਵਾਸੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ।

ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ

ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਸੂਰਜ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਹੈ ਪਰ ਸੂਰਜ ਦੀ ਤਪਸ਼ ਕਾਰਨ ਠੰਡ ਤੋਂ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਜਲਦੀ ਹੀ ਮੌਸਮ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ, ਜਿਸ ਨਾਲ ਕੜਾਕੇ ਦੀ ਸਰਦੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦਿਨ ਤੇ ਰਾਤ ਦੇ ਤਾਪਮਾਨ 'ਚ ਅੰਤਰ ਵੀ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ 5 ਡਿਗਰੀ ਤੱਕ ਦਾ ਫ਼ਰਕ ਦੇਖਣ ਨੂੰ ਮਿਲਿਆ ਹੈ, ਜਦਕਿ ਪਿਛਲੇ ਦਿਨਾਂ ਦੌਰਾਨ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ 2 ਡਿਗਰੀ ਦਾ ਫ਼ਰਕ ਸੀ। 

ਜਦੋਂ ਵੀ ਦਿਨ ਤੇ ਰਾਤ ਦੇ ਤਾਪਮਾਨ ’ਚ ਅੰਤਰ ਘੱਟ ਹੁੰਦਾ ਹੈ, ਠੰਡੀਆਂ ਹਵਾਵਾਂ ਚੱਲਦੀਆਂ ਹਨ। ਹੁਣ ਅੰਤਰ ਵਧ ਗਿਆ ਹੈ ਜਿਸ ਕਾਰਨ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ। ਪਿਛਲੇ 10 ਦਿਨਾਂ ਤੋਂ ਠੰਡ ਨੇ ਅੱਤ ਦੀ ਤੀਬਰਤਾ ਦਿਖਾਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਰਦੀ ਆਪਣੇ ਸਿਖਰ ’ਤੇ ਪਹੁੰਚ ਚੁੱਕੀ ਸੀ ਤੇ ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਲੋਕਾਂ ਨੂੰ ਸੀਤ ਲਹਿਰ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ ਸੀ। ਸਰਦੀਆਂ ਹੁਣ ਆਪਣੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਵਾਪਸ ਆਉਣ ਲੱਗੀਆਂ ਹਨ।

ਇਹ ਵੀ ਪੜ੍ਹੋ- PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ

ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਦੇ ਬਾਵਜੂਦ ਵੀ ਸੀਤ ਲਹਿਰ ਆਪਣਾ ਅਸਰ ਦਿਖਾਏਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹੇ 8 ਜਨਵਰੀ ਨੂੰ ਓਰੇਂਜ ਜ਼ੋਨ ਤੋਂ ਬਾਹਰ ਆ ਜਾਣਗੇ। ਇਸ ਦੇ ਨਾਲ ਹੀ 9 ਜਨਵਰੀ ਨੂੰ ਪੰਜਾਬ ਤੋਂ ਓਰੇਂਜ ਅਲਰਟ ਵੀ ਖ਼ਤਮ ਹੋ ਜਾਵੇਗਾ। ਮਾਹਿਰਾਂ ਮੁਤਾਬਕ ਪਹਾੜਾਂ ’ਤੇ ਬਰਫਬਾਰੀ 'ਚ ਕਮੀ ਆਉਣ ਨਾਲ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ’ਚ ਅੰਤਰ ਵਧਣਾ ਸ਼ੁਰੂ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News