ਮੌਸਮ ਵਿਭਾਗ ਨੇ ਇਕ ਵਾਰੀ ਫਿਰ ਜਾਰੀ ਕੀਤਾ 2 ਦਿਨ ਦਾ ਅਲਰਟ! ਜਾਣੋ ਕਦੋਂ ਮਿਲੇਗੀ ਹੱਡ-ਚੀਰਵੀਂ ਠੰਡ ਤੋਂ ਰਾਹਤ

Monday, Jan 15, 2024 - 02:49 AM (IST)

ਮੌਸਮ ਵਿਭਾਗ ਨੇ ਇਕ ਵਾਰੀ ਫਿਰ ਜਾਰੀ ਕੀਤਾ 2 ਦਿਨ ਦਾ ਅਲਰਟ! ਜਾਣੋ ਕਦੋਂ ਮਿਲੇਗੀ ਹੱਡ-ਚੀਰਵੀਂ ਠੰਡ ਤੋਂ ਰਾਹਤ

ਜਲੰਧਰ (ਪੁਨੀਤ)- ਪਹਾੜਾਂ ਵਿਚ ਹੋਣ ਵਾਲੀ ਬਰਫ਼ਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਇਸ ਦਾ ਅਸਰ ਉੱਤਰੀ ਭਾਰਤ ਵਿਚ ਸੀਤ ਲਹਿਰ ਦੇ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ’ਚ ਠੰਡ ਵਧਣ ਨਾਲ ਮੈਦਾਨੀ ਇਲਾਕੇ ਖਾਸ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ ਅਤੇ ਪੰਜਾਬ ਗੁਆਂਢੀ ਸੂਬਾ ਹੋਣ ਕਾਰਨ ਇੱਥੇ ਠੰਡ ਦਾ ਪ੍ਰਭਾਵ ਸਭ ਤੋਂ ਪਹਿਲਾਂ ਪੈਂਦੀ ਹੈ, ਜਿਸ ਕਾਰਨ ਪੰਜਾਬ ’ਚ ਠੰਡ ਤੋਂ ਰਾਹਤ ਨਹੀਂ ਮਿਲ ਪਾ ਰਹੀ।

ਬੀਤੇ ਦਿਨ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਪਰ ਸ਼ਾਮ ਨੂੰ ਠੰਡ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਦਰਮਿਆਨ 4-5 ਡਿਗਰੀ ਦਾ ਫਰਕ ਹੋਣ ਕਾਰਨ ਠੰਡ ਦਾ ਜ਼ੋਰ ਸਾਫ ਤੌਰ ’ਤੇ ਨਜ਼ਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਦੁਪਹਿਰ ਤੋਂ ਬਾਅਦ ਘਰਾਂ ਵਿਚ ਦੁਬਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ 'Super 5000' ਪ੍ਰੋਗਰਾਮ, NEET ਤੇ JEE ਦੇ ਨਤੀਜਿਆਂ 'ਚ ਕਰੇਗਾ ਸੁਧਾਰ

ਇਸ ਸਮੇਂ ਸੀਤ ਲਹਿਰ, ਠੰਡੇ ਦਿਨ ਅਤੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਦਕਿ 2 ਦਿਨ ਬਾਅਦ ਸੀਤ ਲਹਿਰ ’ਚ ਕਮੀ ਆਵੇਗੀ। ਮਾਹਿਰਾਂ ਅਨੁਸਾਰ ਲਗਾਤਾਰ ਧੁੱਪ ਲੱਗਣ ਨਾਲ ਠੰਡ ਘੱਟ ਹੋਵੇਗੀ ਜਿਸ ਨਾਲ ਠੰਡ ਦਾ ਪ੍ਰਭਾਵ ਵੀ ਘੱਟ ਹੋਵੇਗਾ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਇਨ੍ਹਾਂ 2 ਦਿਨਾਂ ’ਚ ਸੀਤ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੀਤ ਲਹਿਰ ਅਤੇ ਧੁੰਦ ਕਾਰਨ ਸ਼ਾਮ ਨੂੰ ਮਹਾਨਗਰ ਦੇ ਅੰਦਰੂਨੀ ਹਿੱਸਿਆਂ ਵਿਚ ਧੁੰਦ ਛਾ ਰਹੀ ਹੈ ਅਤੇ ਵਿਜ਼ੀਬਿਲਟੀ ਘੱਟ ਹੋਣ ਲੱਗੀ ਹੈ।

ਇਹ ਵੀ ਪੜ੍ਹੋ- ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ

ਇਸ ਦੇ ਨਾਲ ਹੀ ਮੌਸਮ ਵਿਚ ਆਏ ਬਦਲਾਅ ਕਾਰਨ ਹੁਣ ਦਿਨ ਲੰਬੇ ਹੁੰਦੇ ਜਾ ਰਹੇ ਹਨ ਅਤੇ ਸ਼ਾਮ 6 ਵਜੇ ਤੱਕ ਪੂਰੀ ਰੌਸ਼ਨੀ ਦਿਖਾਈ ਦੇ ਰਹੀ ਹੈ। ਇਸ ਸਿਲਸਿਲੇ ’ਚ ਆਉਣ ਵਾਲੇ ਦਿਨਾਂ ’ਚ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅਲਰਟ ਅਨੁਸਾਰ ਠੰਡ ਦਿਨੋਂ-ਦਿਨ ਘੱਟ ਹੋਣ ਲੱਗੇਗੀ। ਇਸ ਸਿਲਸਿਲੇ ਵਿਚ 15-16 ਜਨਵਰੀ ਨੂੰ ਕ੍ਰਮਵਾਰ ਰੈੱਡ-ਓਰੇਂਜ ਅਲਰਟ ਹੋਵੇਗਾ ਜਦਕਿ ਪੰਜਾਬ ਵਿਚ 17 ਜਨਵਰੀ ਨੂੰ ਪੰਜਾਬ ’ਚ ਰਾਹਤ ਦਾ ਦੌਰ ਸ਼ੁਰੂ ਹੋਵੇਗਾ। ਧੁੱਪ ਵੀ ਨਿਕਲਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News