ਪੰਜਾਬ ਦਾ ਇਹ ''ਅਨੋਖਾ ਪਿੰਡ'', ਜਿੱਥੇ ਅੱਜ ਤਕ ਨਹੀਂ ਹੋਈ ਚੋਣ
Wednesday, Oct 09, 2024 - 04:32 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸਿੱਧੂਪੁਰ ਜਿੱਥੇ ਕਦੇ ਵੀ ਪੰਚਾਇਤੀ ਚੋਣ ਨਹੀਂ ਹੋਈ ਅਤੇ ਇੱਥੋਂ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਹਰ ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣੀ। ਸੰਨ 2008 ਵਿਚ ਸਤਵੰਤ ਸਿੰਘ ਸਿੱਧੂ ਨੇ ਪਿੰਡ ਸਿੱਧੂਪੁਰ ਹੋਂਦ ਵਿਚ ਲਿਆਂਦਾ ਅਤੇ ਇਸ ਦੀ ਇਕ ਵੱਖਰੀ ਪਹਿਚਾਣ ਬਣਾਈ। ਪਹਿਲੀ ਵਾਰ ਹੋਈ ਚੋਣ ਦੌਰਾਨ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਸਤਵੰਤ ਸਿੰਘ ਸਿੱਧੂ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਫਿਰ 5 ਸਾਲ ਬਾਅਦ ਦੂਜੀ ਵਾਰ ਹੋਈ ਚੋਣ ਵਿਚ ਵੀ ਸਤਵੰਤ ਸਿੰਘ ਸਿੱਧੂਪੁਰ ਪਿੰਡ ਦੇ ਸਰਬ ਸੰਮਤੀ ਨਾਲ ਸਰਪੰਚ ਬਣੇ। ਤੀਸਰੀ ਵਾਰ ਪੰਚਾਇਤ ਚੋਣਾਂ ਦੌਰਾਨ ਪਿੰਡ ਵਾਸੀਆਂ ਨੇ ਸਤਵੰਤ ਸਿੰਘ ਸਿੱਧੂ ਨੂੰ ਅਧਿਕਾਰਤ ਤੌਰ ’ਤੇ ਸਰਪੰਚ ਚੁਣ ਲਿਆ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦਾ ਐਕਸ਼ਨ
ਹੁਣ 2024 ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਸਿੱਧੂਪੁਰ ਜਨਰਲ ਔਰਤ ਲਈ ਰਾਖਵਾਂ ਕਰ ਦਿੱਤਾ ਅਤੇ ਫਿਰ ਪਿੰਡ ਵਾਸੀਆਂ ਨੇ ਇਸ ਵਾਰ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਇਹ ਸਰਪੰਚੀ ਸਿੱਧੂ ਪਰਿਵਾਰ ਦੀ ਝੋਲੀ ਵਿਚ ਪਾਉਂਦਿਆਂ ਸਤਵੰਤ ਸਿੰਘ ਸਿੱਧੂਪੁਰ ਦੀ ਪਤਨੀ ਚਰਨਜੀਤ ਕੌਰ ਸਿੱਧੂ ਨੂੰ ਸਰਪੰਚ ਚੁਣ ਲਿਆ। ਇਸ ਤੋਂ ਇਲਾਵਾ ਸਤਵੰਤ ਸਿੰਘ ਸਿੱਧੂ, ਮਨਜੀਤ ਕੌਰ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਤੇ ਵਿਨੈ ਜੈਨ ਪੰਚਾਇਤ ਮੈਂਬਰ ਚੁਣ ਲਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਪਿੰਡ ਦੀ ਭਲਾਈ ਲਈ ਕੰਮ ਕੀਤੇ ਅਤੇ ਇੱਥੇ ਹੁਣ ਪਿੰਡ ਦੀ ਅਬਾਦੀ ਵੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਜੋ ਮੁਸ਼ਕਿਲਾਂ ਹਨ ਉਹ ਪਹਿਲ ਦੇ ਅਧਾਰ ’ਤੇ ਹੱਲ ਹੋਣਗੀਆਂ।
ਇਹ ਵੀ ਪੜ੍ਹੋ : ਪੱਟੀ 'ਚ 'ਆਪ' ਆਗੂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ 'ਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e