ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਸੜਕਾਂ 'ਤੇ ਝੂੰਮਦਾ ਨਜ਼ਰ ਆਇਆ ਨੌਜਵਾਨ

Monday, Aug 26, 2024 - 01:07 PM (IST)

ਅੰਮ੍ਰਿਤਸਰ (ਜਸ਼ਨ)-ਨਸ਼ੇ ਨੇ ਸੂਬੇ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪਸਾਰ ਲਏ ਹਨ । ਨਸ਼ਿਆਂ ਕਾਰਨ ਕਈ ਘਰ ਤਬਾਹ ਹੋ ਚੁੱਕੇ ਹਨ ਅਤੇ ਇਹ ਕ੍ਰਮ ਹਾਲੇ ਵੀ ਜਾਰੀ ਹੈ। ਹੁਣ ਇਕ ਵਾਰ ਫਿਰ ਇਕ ਨੌਜਵਾਨ ਦੀ ਸ਼ਰਾਬ ਦੇ ਨਸ਼ੇ ਵਿਚ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਨਿਊ ਆਜ਼ਾਦ ਨਗਰ ਦੇ ਇਲਾਕੇ ਦੀ ਹੈ।

ਨਸ਼ੇ ਵਿਚ ਝੂਲਦੇ ਉਕਤ ਨੌਜਵਾਨ ਦੀ ਘਟਨਾ ਵਾਲੀ ਥਾਂ ਨਵਾਂ ਆਜ਼ਾਦ ਨਗਰ ਸਥਿਤ ਪ੍ਰਧਾਨ ਬੇਅੰਤ ਸਿੰਘ ਫੱਟੇਵਾਲਾ ਦੀ ਦੁਕਾਨ ਦੇ ਸਾਹਮਣੇ ਦੱਸੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਵਾਇਰਲ ਹੋਈ ਵੀਡੀਓ ’ਚ ਨੌਜਵਾਨ ਪੂਰੀ ਤਰ੍ਹਾਂ ਨਸ਼ੇ ’ਚ ਹੈ ਅਤੇ ਅਤੇ ਉਸ ਕੋਲੋਂ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ। ਨੌਜਵਾਨ ਇਕ ਗਲੀ ਦੇ ਨੁੱਕਰ ’ਤੇ  ਚੂਰ ਹੋਇਆ ਹੈ ਅਤੇ ਜ਼ਿਆਦਾ ਨਸ਼ੇ ਕਾਰਨ ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਹਨ ਅਤੇ ਉਹ ਖੜ੍ਹੇ ਹੋਣ ਤੋਂ ਵੀ ਅਸਮਰੱਥ ਹੈ।ਦੱਸ ਦੇਈਏ ਕਿ ਕੁਝ ਦਿਨਾਂ ਤੋਂ ਗੁਰੂ ਨਗਰੀ ’ਚ ਨਸ਼ੇ ’ਚ ਧੁਤ ਹੋਏ ਨੌਜਵਾਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਗੁਰੂ ਦੀ ਨਗਰੀ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ

ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ ਤਾਂ ਪੁਲਸ ਛੋਟੀਆਂ ਮੱਛੀਆਂ ਫੜ ਲੈਂਦੀ ਹੈ ਪਰ ਵੱਡੇ ਮਗਰਮੱਛਾਂ ’ਤੇ ਹੱਥ ਨਹੀਂ ਪਾਉਂਦੀ। ਭਾਵ ਪੁਲਸ ਛੋਟੇ-ਮੋਟੇ ਨਸ਼ੇੜੀਆਂ ’ਤੇ ਹੀ ਕੇਸ ਦਰਜ ਕਰਦੀ ਹੈ ਅਤੇ ਨਸ਼ਾ ਸਮੱਗਲਰਾਂ ’ਤੇ ਹੱਥ ਨਹੀਂ ਪਾਉਂਦੀ। ਇਸ ਤੋਂ ਇਲਾਵਾ ਜੇਕਰ ਪੁਲਸ ਨਸ਼ਿਆਂ ਵਿਰੁੱਧ ਕਾਰਵਾਈ ਕਰਦੀ ਹੈ ਤਾਂ ਵੀ ਇਹ ਸਿਰਫ਼ ਮੈਡੀਕਲ ਸਟੋਰਾਂ ’ਤੇ ਹੀ ਛਾਪੇਮਾਰੀ ਕਰਦੀ ਹੈ, ਜਦਕਿ ਵੱਡੇ ਨਸ਼ੀਲੇ ਪਦਾਰਥ (ਸਮੈਕ, ਹੈਰੋਇਨ, ਚਿੱਟਾ) ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਨਾਂ ’ਤੇ ਕੁਝ ਨਹੀਂ ਕਰਦੀ। ਸਮੇਂ-ਸਮੇਂ ’ਤੇ ਪੁਲਸ ’ਤੇ ਇਹ ਦੋਸ਼ ਵੀ ਲਗਦੇ ਰਹੇ ਹਨ ਕਿ ਨਸ਼ਾ ਵੇਚਣ ਦਾ ਧੰਦਾ ਉਨ੍ਹਾਂ ਦੀ ਸਰਪ੍ਰਸਤੀ ਹੇਠ ਖੁੱਲ੍ਹੇਆਮ ਚੱਲਦਾ ਹੈ ਅਤੇ ਪੁਲਸ ਨਾਲ ਅੰਦਰ ਖਾਤੇ ਅੰਡਰਸਟੈਂਡਿੰਗ ਤੋਂ ਬਿਨਾਂ ਇਹ ਕਾਲਾ ਧੰਦਾ ਕਿਸੇ ਵੀ ਕੀਮਤ 'ਤੇ ਨਹੀਂ ਚੱਲ ਸਕਦਾ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਕੁਝ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜੇਕਰ ਉਹ ਅਜਿਹੇ ਨਸ਼ੇੜੀਆਂ ਖਿਲਾਫ ਬੋਲਦੇ ਹਨ ਜਾਂ ਪੁਲਸ ਨੂੰ ਸੂਚਿਤ ਕਰਦੇ ਹਨ ਤਾਂ ਇਹ ਨਸ਼ੇੜੀ ਉਨ੍ਹਾਂ ਨੂੰ ਬਾਅਦ ’ਚ ਨਿਸ਼ਾਨਾ ਬਣਾਉਂਦੇ ਹਨ। ਆਖ਼ਰ ਇਨ੍ਹਾਂ ਨੂੰ ਇਹ ਸੂਚਨਾ ਕਿੱਥੋਂ ਮਿਲਦੀ ਹੈ ਜਿਸ ਦੀ ਸੂਚਨਾ ਉਨ੍ਹਾਂ ਨੇ ਖ਼ੁਦ ਪੁਲਸ ਨੂੰ ਦਿੱਤੀ ਹੈ। ਇਸਦਾ ਸਿੱਧਾ ਮਤਲਬ ਇਹ ਹੈ ਕਿ ਪੁਲਸ ਫੋਰਸ ਵਿਚ ਅਜੇ ਵੀ ਕੁਝ ਕਾਲੀਆਂ ਭੇਡਾਂ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਅਪਰਾਧੀ ਤੱਤਾਂ ਦਾ ਸਮਰਥਨ ਕਰਦੀਆਂ ਹਨ।ਨਇਲਾਕਾ ਨਿਵਾਸੀਆਂ ਦੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨਸ਼ੇੜੀ ਨਹੀਂ ਮੰਨਦੇ ਅਤੇ ਉਨ੍ਹਾਂ ਨਾਲ ਲੜਦੇ ਹਨ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਲਾਕੇ ’ਚ ਨਸ਼ਾਖੋਰੀ ਨੂੰ ਰੋਕਿਆ ਜਾਵੇ, ਕਿਉਂਕਿ ਉਨ੍ਹਾਂ ਦੇ ਬੱਚਿਆਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ |

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News