ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰ ਨਾਲ ਵਾਪਰਿਆ ਭਾਣਾ, ਹੋਇਆ ਉਹ ਜੋ ਸੋਚਿਆ ਨਾ ਸੀ

Friday, Nov 29, 2024 - 06:31 PM (IST)

ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰ ਨਾਲ ਵਾਪਰਿਆ ਭਾਣਾ, ਹੋਇਆ ਉਹ ਜੋ ਸੋਚਿਆ ਨਾ ਸੀ

ਅੰਮ੍ਰਿਤਸਰ (ਛੀਨਾ)- ਪਾਕਿਸਤਾਨ ਤੋਂ ਭਾਰਤ ਆਏ ਇਕ ਪਾਕਿਸਤਾਨੀ ਪਰਿਵਾਰ ਦਾ ਮੁਖੀ ਅੰਮ੍ਰਿਤਸਰ ’ਚ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਹੈ ਜਿਸ ਨੂੰ ਲੱਭਣ ਲਈ ਪੁਲਸ ਵੀ ਪੂਰੀ ਮੁਸਤੈਦੀ ਨਾਲ ਜੁਟ ਗਈ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਰਣਜੀਤ ਅਠਾਨੀ ਪੁੱਤਰ ਕੇਵਲ ਮੱਲ ਵਾਸੀ ਪਨੋਆਲਿਕ, ਜ਼ਿਲ੍ਹਾ ਸਖਰ, ਸਿੰਧ ਪਾਕਿਸਤਾਨ ਨੇ ਦੱਸਿਆ ਕਿ ਉਹ 27 ਨਵੰਬਰ ਨੂੰ ਪਰਿਵਾਰ ਸਮੇਤ ਵਾਹਗਾ ਬਾਰਡਰ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ ਤੇ ਰਾਤ ਵੇਲੇ ਇਕ ਹੋਟਲ ’ਚ ਰੁੱਕ ਗਏ।

 ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਸਵੇਰ ਹੋਣ ’ਤੇ ਉਨ੍ਹਾਂ ਦੇ ਪਿਤਾ ਕੇਵਲ ਮੱਲ ਇਕੱਲੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਚਲੇ ਗਏ ਪਰ ਉਹ ਹੁਣ ਤੱਕ ਵਾਪਸ ਨਹੀਂ ਪਰਤੇ। ਰਣਜੀਤ ਅਠਾਨੀ ਨੇ ਕਿਹਾ ਕਿ ਬੈਗਾਨੇ ਮੁਲਕ ’ਚ ਪਿਤਾ ਕੇਵਲ ਮੱਲ ਦੇ ਭੇਦਭਰੀ ਹਾਲਤ ’ਚ ਲਾਪਤਾ ਹੋਣ ਕਾਰਨ ਸਾਰਾ ਪਰਿਵਾਰ ਹੀ ਭਾਰੀ ਚਿੰਤਾ ਵਿਚ ਹੈ। ਉਨ੍ਹਾਂ ਕਿਹਾ ਕਿ ਕੇਵਲ ਮੱਲ ਦੇ ਭੇਦਭਰੀ ਹਾਲਤ ’ਚ ਲਾਪਤਾ ਹੋਣ ਸਬੰਧੀ ਪੁਲਸ ਥਾਣਾ ਬੀ.ਡਵੀਜਨ ਵਿਖੇ ਸਾਰੀ ਸੂਚਨਾ ਦੇ ਦਿੱਤੀ ਗਈ ਹੈ ਪਰ 2 ਦਿਨ ਲੰਘ ਜਾਣ ਦੇ ਬਾਵਜੂਦ ਵੀ ਪੁਲਸ ਉਨਾ ਦੇ ਪਿਤਾ ਕੇਵਲ ਮੱਲ ਬਾਰੇ ਕੋਈ ਥਹੁ ਪਤਾ ਨਹੀਂ ਲਗਾ ਸਕੀ। 

ਇਹ ਵੀ ਪੜ੍ਹੋ-  ਪ੍ਰੀਖਿਆ ਦੇ ਮੱਦੇਨਜ਼ਰ ਜਾਰੀ ਹੋਏ ਸਖ਼ਤ ਹੁਕਮ

ਉਨ੍ਹਾਂ ਕਿਹਾ ਸਮਾਂ ਲੰਘਣ ਦੇ ਨਾਲ-ਨਾਲ ਉਨ੍ਹਾਂ ਦੀ ਪਰੇਸ਼ਾਨੀ ਵੀ ਵੱਧ ਰਹੀ ਹੈ ਕਿ ਆਖਿਰ ਬੈਗਾਨੇ ਮੁਲਕ ’ਚ ਉਨ੍ਹਾਂ ਦੇ ਪਿਤਾ ਨਾਲ ਕਿਹੜੀ ਅਣਹੋਣੀ ਘਟਨਾ ਵਾਪਰੀ ਹੈ ਤੇ ਉਹ ਕਿਸੇ ਹਾਲਤ ’ਚ ਹੋਣਗੇ। ਇਸ ਸਬੰਧ ’ਚ ਪੁਲਸ ਥਾਣਾ ਬੀ.ਡਵੀਜਨ ਦੇ ਜਾਂਚ ਅਧਿਕਾਰੀ ਰਾਮਪਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨਾਗਰਿਕ ਦੀ ਪੂਰੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਪਰ ਅਜੇ ਤੱਕ ਉਸ ਦੇ ਬਾਰੇ ’ਚ ਕੋਈ ਸੁਰਾਗ ਨਹੀਂ ਮਿਲ ਸਕਿਆ। 

ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News