ਚੋਰਾਂ ਨੇ ਕਿਸ਼ੋਰ ਫਾਊਂਡਰੀ ਦੇ ਤੋੜੇ ਤਾਲੇ
Friday, Jun 09, 2017 - 01:50 AM (IST)
ਬਟਾਲਾ, (ਬੇਰੀ)- ਬੀਤੀ ਰਾਤ ਰੇਲਵੇ ਰੋਡ 'ਤੇ ਚੋਰਾਂ ਵੱਲੋਂ ਇਕ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਸਬੰਧੀ ਕਿਸ਼ੋਰ ਫਾਊਂਡਰੀ ਰੇਲਵੇ ਰੋਡ ਦੇ ਮਾਲਕ ਲਵਿਸ਼ ਅਗਰਵਾਲ ਪੁੱਤਰ ਰਕੇਸ਼ ਅਗਰਵਾਲ ਵਾਸੀ ਭੰਡਾਰੀ ਮੁਹੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਕਿਸ਼ੋਰ ਫਾਊਂਡਰੀ ਹੈ ਜੋ ਕਿ ਕੰਮ ਦਾ ਕਾਫੀ ਮੰਦਾ ਹੋਣ ਕਰਕੇ ਬੰਦ ਪਈ ਹੈ, ਜਿਸ 'ਚ ਢਲਾਈ ਦੇ ਪਾਟਨ ਤੇ ਕੁੱਝ ਹੋਰ ਸਾਮਾਨ ਪਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਜਦੋਂ ਆਪਣੀ ਫੈਕਟਰੀ ਆਏ ਤਾਂ ਫੈਕਟਰੀ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ, ਅੰਦਰ ਜਾ ਕੇ ਦੇਖਿਆ ਤਾਂ ਸਾਡਾ ਕੀਮਤੀ ਸਾਮਾਨ ਜਿਉਂ ਦਾ ਤਿਉਂ ਸੀ ਪਰ ਚੋਰ ਸਾਡੀ ਫੈਕਟਰੀ 'ਚ ਪਿਆ ਲੋਹੇ ਦਾ ਸਾਮਾਨ ਲੈ ਗਏ ਹਨ ਜਦਕਿ ਜ਼ਿਆਦਾ ਨੁਕਸਾਨ ਹੋਣ ਤੋਂ ਬੱਚ ਗਿਆ ਕਿਉਂਕਿ ਮੁਹੱਲਾ ਵਾਸੀਆਂ ਨੇ ਚੋਰਾਂ ਦੀ ਆਵਾਜ਼ ਸੁਣ ਕੇ ਰੌਲਾ ਪਾ ਦਿੱਤਾ ਸੀ, ਜਿਸ ਕਾਰਨ ਚੋਰ ਉਥੋਂ ਭੱਜ ਨਿਕਲੇ। ਇਸ ਸਬੰਧੀ ਬੱਸ ਸਟੈਂਡ ਚੌਕੀ 'ਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
