ਬੇਖੌਫ ਚੋਰਾਂ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ, ਗੋਲਕ ਲੈ ਕੇ ਹੋਏ ਫਰਾਰ
Monday, Mar 24, 2025 - 08:54 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਇਲਾਕੇ 'ਚ ਆਮ ਲੋਕਾਂ ਦੇ ਘਰਾਂ, ਦੁਕਾਨਾਂ ਤੋਂ ਬਾਅਦ ਸਰਗਰਮ ਬੇਖੌਫ ਚੋਰਾਂ ਨੇ ਹੁਣ ਰੱਬ ਦੇ ਘਰ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਇੱਥੇ ਜੋਗਿੰਦਰ ਨਗਰ ਵਿਖੇ ਸਥਿਤ ਸ਼ਿਵ ਮੰਦਰ 'ਚੋਂ ਅਣਪਛਾਤੇ ਚੋਰ ਚੜ੍ਹਾਵੇ ਵਾਲਾ ਗੋਲਕ ਚੁੱਕ ਕੇ ਰਫੂ ਚੱਕਰ ਹੋ ਗਏ। ਘਟਨਾ ਮਗਰੋਂ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਇੰਦਰਪਾਲ ਸਿੰਘ PSPCL ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਨਿਯੁਕਤ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਤਗੁਰ ਸਿੰਘ ਵਾਸੀ ਜੋਗਿੰਦਰ ਨਗਰ ਨੇ ਦੱਸਿਆ ਕਿ ਸੋਮਵਾਰ ਸਵੇਰੇ 5 ਵਜੇ ਦੇ ਕਰੀਬ ਮੰਦਰ ਦਾ ਸੇਵਾਦਾਰ ਤੀਰਥ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਜਦੋਂ ਮੰਦਰ ਆਇਆ ਤਾਂ ਉਸਨੇ ਦੇਖਿਆ ਕਿ ਮੰਦਰ ਦਾ ਮੁੱਖ ਦਰਵਾਜ਼ਾ ਖਿੱਚਿਆ ਹੋਇਆ ਸੀ ਤੇ ਅੰਦਰੋਂ ਪੈਸਿਆਂ ਵਾਲਾ ਗੋਲਕ ਗਾਇਬ ਸੀ। ਘਟਨਾ ਸਬੰਧੀ ਤੀਰਥ ਕੁਮਾਰ ਨੇ ਫੋਨ 'ਤੇ ਜਾਣਕਾਰੀ ਦਿੱਤੀ ਤਾਂ ਉਹ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਮੰਦਰ ਪਹੁੰਚਿਆ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇੱਕ ਅੰਦਾਜੇ ਅਨੁਸਾਰ ਮੰਦਰ ਦੀ ਗੋਲਕ ਵਿਚ 3-4 ਹਜ਼ਾਰ ਰੁਪਏ ਦੀ ਭਾਨ ਸਮੇਤ ਕੁੱਲ 10 ਹਜ਼ਾਰ ਰੁਪਏ ਸਨ ਜਿਸਨੂੰ ਅਣਪਛਾਤੇ ਚੋਰ ਗੋਲਕ ਸਣੇ ਚੋਰੀ ਕਰ ਲੈ ਗਏ।
ਮਨਰੇਗਾ ਦੇ ਕੰਮ 'ਚ ਅਣਗਹਿਲੀ ਕਾਰਨ ਮਹਿਲਾ ਮਜ਼ਦੂਰ ਦੀ ਮੌਤ, ਪੀੜਤ ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ
ਇਸ ਮੌਕੇ ਮੁਹੱਲਾ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ ਤੇ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਜਿੰਦਰ ਰਾਣੀ, ਰਜਨੀ, ਊਸ਼ਾ ਰਾਣੀ, ਮਨਦੀਪ ਕੌਰ, ਬੇਅੰਤ ਕੌਰ, ਪੰਮੀ ਕੌਰ, ਕਾਂਤਾ ਦੇਵੀ, ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਕੁਮਾਰ, ਸੁਖਵਿੰਦਰ ਕੁਮਾਰ, ਲਵਲੀ, ਰਿਕੂ ਆਦਿ ਮੁਹੱਲਾ ਵਾਸੀ ਮੌਜੂਦ ਸਨ। ਉਧਰ, ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਗੁਰਨਾਮ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਹੈ। ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8