ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਰਹੇਗਾ ਤਾਪਮਾਨ
Thursday, Jan 11, 2024 - 04:53 PM (IST)
ਚੰਡੀਗੜ੍ਹ (ਪਾਲ) : ਲਗਾਤਾਰ ਦੂਜੇ ਦਿਨ ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ। ਬੁੱਧਵਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੀ। ਸ਼ਹਿਰ ’ਚ ਦਿਨ ਅਤੇ ਰਾਤ ਦੇ ਤਾਪਮਾਨ ’ਚ ਸਿਰਫ਼ 3 ਡਿਗਰੀ ਦਾ ਫ਼ਰਕ ਹੈ। ਦਿਨ ਦੇ ਤਾਪਮਾਨ ’ਚ 5 ਡਿਗਰੀ ਦੀ ਕਮੀ ਆਈ ਹੈ। ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ, ਜੋਕਿ ਆਮ ਨਾਲੋਂ ਇਕ ਡਿਗਰੀ ਘੱਟ ਸੀ। ਵਿਭਾਗ ਨੇ ਵੀਰਵਾਰ ਲਈ ਓਰੇਂਜ ਅਲਰਟ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਕੁਝ ਦਿਨਾਂ ’ਚ ਰਾਤ ਦੇ ਤਾਪਮਾਨ ’ਚ ਕਮੀ ਆ ਸਕਦੀ ਹੈ। ਦੋ ਦਿਨ ਰਾਤ ਦਾ ਪਾਰਾ 6 ਡਿਗਰੀ ਜਾਂ ਉਸ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਬੁੱਧਵਾਰ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਕੁਝ ਰਾਹਤ ਮਿਲੇਗੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਜੇਕਰ ਧੁੰਦ ਘੱਟ ਜਾਂਦੀ ਹੈ ਤਾਂ ਆਸਮਾਨ ਸਾਫ਼ ਹੋਵੇਗਾ ਅਤੇ ਧੁੱਪ ਨਿਕਲੇਗੀ। ਇਸ ਕਾਰਨ ਜ਼ਮੀਨ ਗਰਮ ਹੋਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ ਵਧੇਗਾ। ਠੰਡ ਤੋਂ ਅਜੇ ਕੋਈ ਰਾਹਤ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਕੈਨੇਡਾ ’ਚ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਸਰਕਾਰ ਲਈ ਖ਼ਤਰੇ ਦੀ ਘੰਟੀ, 82 ਫੀਸਦੀ ਲੋਕ ਬੋਲੇ-ਦੇਸ਼ ’ਚ ਆਰਥਿਕ ਮੰਦੀ!
ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਰਹੇਗਾ ਤਾਪਮਾਨ
-ਵੀਰਵਾਰ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14, ਜਦੋਂਕਿ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।
-ਸ਼ੁੱਕਰਵਾਰ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14, ਜਦੋਂ ਕਿ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।
-ਸ਼ਨੀਵਾਰ ਬੱਦਲ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15, ਜਦੋਂਕਿ ਘੱਟੋ-ਘੱਟ 8 ਡਿਗਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖ਼ਬਰ, ਟਰਾਂਸਪੋਰਟ ਮੰਤਰੀ ਦਾ ਇਹ ਬਿਆਨ ਆਇਆ ਸਾਹਮਣੇ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8