CIA ਸਟਾਫ਼ ਨੂੰ ਮਿਲੀ ਸਫ਼ਲਤਾ, ਜਾਅਲੀ ਅਸਲਾ ਲਾਇਸੈਂਸ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Jul 09, 2024 - 06:28 PM (IST)

ਤਰਨਤਰਨ (ਰਮਨ)- ਸੀ. ਆਈ. ਏ. ਸਟਾਫ਼ ਤਰਨਤਰਨ ਦੀ ਪੁਲਸ ਨੇ ਲੱਖਾਂ ਰੁਪਏ ਵਸੂਲ ਕਰਦੇ ਹੋਏ ਜਾਅਲੀ ਅਸਲਾ ਲਾਇਸੈਂਸ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਦੁਪਹਿਰ ਸਮੇਂ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ-  ਕਰਾਚੀ ਦੇ ਇਕ ਸਕੂਲ ਦੇ ਹੈੱਡਮਾਸਟਰ ਨੇ 10 ਸਾਲਾ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਰਨ ਵਿਖੇ ਮੌਜੂਦ ਸੇਵਾ ਕੇਂਦਰ ਵਿੱਚ ਤਾਇਨਾਤ ਕੁਝ ਕਰਮਚਾਰੀਆਂ ਨੂੰ ਸੀ. ਆਈ. ਏ. ਸਟਾਫ. ਦੀ ਪੁਲਸ ਵੱਲੋਂ ਲੱਖਾਂ ਰੁਪਏ ਵਸੂਲ ਕਰਦੇ ਹੋਏ ਅਸਲਾ ਧਾਰਕਾਂ ਨੂੰ ਘਰ ਬੈਠੇ ਹੀ ਲਾਈਸੈਂਸ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ ਸੇਵਾ ਕੇਂਦਰ ਵਿੱਚ ਤਾਇਨਾਤ ਇੱਕ ਮੁੱਖ ਕਰਮਚਾਰੀ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਅਸਲਾ ਲਾਈਸੈਂਸ ਬਰਾਮਦ ਕੀਤੇ ਗਏ ਹਨ। 

PunjabKesari

ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

ਇਸ ਮਾਮਲੇ ਵਿੱਚ ਅਸਲਾ ਸ਼ਾਖਾ ਦੇ ਕੁਝ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ। ਇਸ ਮਾਮਲੇ ਵਿੱਚ ਪੁਲਸ ਜਲਦ ਹੀ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਨ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲ ਪਹਿਲਾਂ ਅਸਲਾ ਸ਼ਾਖਾ ਵਿੱਚ ਤਾਇਨਾਤ ਕੁਝ ਕਰਮਚਾਰੀਆਂ ਵੱਲੋਂ ਜਾਅਲੀ ਅਸਲਾ ਲਾਇਸੈਂਸ ਤਿਆਰ ਕੀਤੇ ਗਏ ਸਨ ਜਿਸ ਸਬੰਧੀ ਉਹਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News