ਐਂਟੀ ਨਾਰਕੋਟਿਕ ਸੈਲ ਦੇ ਹੱਥ ਲੱਗੀ ਵੱਡੀ ਸਫਲਤਾ, 2 ਨੌਜਵਾਨ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ

03/02/2021 1:07:47 AM

ਨਕੋਦਰ, (ਪਾਲੀ, ਰਜਨੀਸ਼)- ਨਕੋਦਰ ਇਲਾਕੇ ’ਚ ਜਲੰਧਰ ਦਿਹਾਤੀ ਦੀ ਐਂਟੀ ਨਾਰਕੋਟਿਕ ਸੈੱਲ ਨੇ ਨਾਕੇਬੰਦੀ ਦੌਰਾਨ ਕਾਰ ਸਵਾਰ 2 ਨੌਜਵਾਨਾਂ ਨੂੰ ਕਾਬੂ ਕਰ ਕੇ ਨਸ਼ੇ ਵਾਲੀਆਂ ਗੋਲੀਆਂ ਦੀ ਇਕ ਵੱਡੀ ਖੇਪ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਸੰਦੀਪ ਗਰਗ, ਆਈ. ਪੀ. ਐੱਸ. ਨੇ ਦੱਸਿਆ ਕਿ ਸਬ-ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਏ. ਐੱਸ. ਆਈ. ਜਗਤਾਰ ਸਿੰਘ ਸਮੇਤ ਪੁਲਸ ਪਾਰਟੀ ਨਕੋਦਰ-ਮਲਸੀਆ ਮਾਰਗ ’ਤੇ ਅੱਡਾ ਨੂਰਪੁਰ ਚੱਠਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਮਲਸੀਆਂ ਵਲੋਂ ਇਕ ਆਈ-20 ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਪਿੰਡ ਨੂਰਪੁਰ ਚੱਠਾ ਵੱਲ ਭਜਾ ਲਈ ਤਾਂ ਪੁਲਸ ਪਾਰਟੀ ਨੇ ਪਿੱਛਾ ਕਰ ਕੇ ਇੱਟਾਂ ਦੇ ਭੱਠੇ ਨਜ਼ਦੀਕ ਉਕਤ ਕਾਰ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਵਿਵੇਕ ਕੁਮਾਰ (25) ਪੁੱਤਰ ਅਨਿਲ ਕੁਮਾਰ ਵਾਸੀ ਮਿੱਠਾਪੁਰ ਜਲੰਧਰ ਅਤੇ ਆਸ਼ੂ (19) ਪੁੱਤਰ ਰਾਣਾ ਵਾਸੀ ਖੁਰਲਾ ਕਿੰਗਰਾ ਜਲੰਧਰ ਵਜੋਂ ਹੋਈ। ਪੁਲਸ ਪਾਰਟੀ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ 11 ਹਜ਼ਾਰ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।

PunjabKesariਮੁਲਜ਼ਮਾਂ ਖਿਲਾਫ ਸਦਰ ਥਾਣੇ ’ਚ ਮਾਮਲਾ ਦਰਜ :
ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਾਰ ਸਵਾਰ ਵਿਵੇਕ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਮਿੱਠਾਪੁਰ ਜਲੰਧਰ ਅਤੇ ਆਸ਼ੂ ਪੁੱਤਰ ਰਾਣਾ ਵਾਸੀ ਖੁਰਲਾ ਕਿੰਗਰਾ ਜਲੰਧਰ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
 


Bharat Thapa

Content Editor

Related News