ਕਾਲਾ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ :  ਚੀਮਾ

Tuesday, Aug 28, 2018 - 12:20 AM (IST)

ਕਾਲਾ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ :  ਚੀਮਾ

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ, ਬਾਂਸਲ)- ਅੱਜ ਆਡ਼੍ਹਤੀ ਐਸੋਸੀਏਸ਼ਨ ਪੰਜਾਬ ਵੱਲੋਂ  ਪੰਜਾਬ ਦੀਆਂ ਮਾਰਕੀਟ ਕਮੇਟੀਆਂ ’ਚ ਧਰਨਾ ਦੇਣ ਅਤੇ ਸਕੱਤਰ ਮਾਰਕੀਟ ਕਮੇਟੀ ਅਤੇ ਪ੍ਰਸ਼ਾਸਕ ਉਪ ਮੰਡਲ ਮੈਜਿਸਟਰੇਟ ਰਾਹੀਂ ਮੁੱਖ ਮੰਤਰੀ ਦਫਤਰ ਵਿਖੇ ਭੇਜਣ ਉਪਰੰਤ ਪ੍ਰੈੱਸ ਨੂੰ ਜਾਰੀ ਬਿਆਨ ’ਚ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਕਾਲਾ ਕਾਨੂੰਨ ਵਾਪਸ ਲੈਣਾ ਪਵੇਗਾ, ਨਹੀਂ ਤਾਂ ਸਾਰੇ ਪੰਜਾਬ ਦੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਡ਼੍ਹਤੀ ਵਿਰੋਧੀ ਅਫਸਰਸ਼ਾਹੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਡ਼੍ਹਤੀਆਂ ਵਿਰੁੱਧ ਸਾਜ਼ਿਸ਼ ਰਚੀ ਗਈ ਹੈ। ਮੌਜੂਦਾ ਸਰਕਾਰ ਵੱਲੋਂ ਆਡ਼੍ਹਤੀਆਂ ਦਾ ਪੱਖ ਸੁਣੇ ਬਿਨਾਂ ਇਹ ਨਵਾਂ ਕਾਲਾ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜਿਸ ਵਿਰੁੱਧ ਰੋਸ  ਅੱਜ ਸੂਬੇ ਭਰ ’ਚ  ਪੰਜਾਬ ਦੇ ਹਰ ਕੋਨੇ-ਕੋਨੇ ’ਚ ਫ਼ੈਲ ਚੁੱਕਾ ਹੈ। ਚੀਮਾ ਨੇ ਅੱਜ ਦਿੱਤੇ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਕਾਹਲੀ ’ਚ ਇਹ ਬਿੱਲ ਵਿਧਾਨ ਸਭਾ ’ਚ ਪਾਸ ਕਰਨ ਦੀ ਥਾਂ ਇਕ ਕੈਬਨਿਟ ਸਬ-ਕਮੇਟੀ ਬਣਾ ਦਿੱਤੀ ਜਾਵੇ ਜੋ ਆਡ਼੍ਹਤੀਆਂ ਅਤੇ ਕਿਸਾਨਾਂ ਦਾ ਪੱਖ ਸੁਣ ਕੇ ਜੋ ਕੋਈ ਲੋਡ਼ ਸਮਝੇ ਤਾਂ ਮੌਜੂਦਾ ਕਾਨੂੰਨ ’ਚ ਸੋਧ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਕਾਲਾ ਕਾਨੂੰਨ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। 
ਇਸ ਮੌਕੇ ਆਡ਼੍ਹਤੀਆਂ ਵੱਲੋਂ ਦਿੱਤੇ ਧਰਨੇ ’ਚ  ਚੀਮਾ ਤੋੋਂ ਇਲਾਵਾ ਸੂਬਾ ਐਡਵਾਈਜ਼ਰ ਕ੍ਰਿਸ਼ਨ ਅਗਰਵਾਲ, ਸੂਬਾ ਸਕੱਤਰ ਹਰਬੰਸ ਸਿੰਘ ਧਾਲੀਵਾਲ, ਰਮੇਸ਼ ਕੁਮਾਰ ਮੇਸ਼ੀ, ਵਿਨੋਦ ਧਰਮਗਡ਼੍ਹ, ਵਿਨੋਦ ਕੁਮਾਰ ਕਾਂਸਲ, ਸੰਜੇ ਕੁਮਾਰ, ਰਜਿੰਦਰ ਕੁਮਾਰ ਬਬਲੀ, ਸੂਬਾ ਜੁਆਇੰਟ ਸਕੱਤਰ ਕੁਲਦੀਪ ਸਿੰਘ ਭੇੈਣੀ, ਸ਼ਿਵਜੀ ਰਾਮ, ਸ਼ਿਵਪਾਲ ਛਾਹਡ਼, ਰਵਿੰਦਰ ਕੁਮਾਰ ਸੋਨੀ, ਰਕੇਸ਼ ਕੁਮਾਰ ਗੰਢੂਆਂ, ਪਵਨ ਕੁਮਾਰ, ਰਾਮ ਸਿੰਘ ਕੰਬੋਜ, ਰਕੇਸ਼ ਕੁਮਾਰ ਮਹਿਲਾਂ, ਰਜਿੰਦਰ ਗੋਲਡੀ, ਕੁਲਦੀਪ ਭੈਣੀ, ਜਤਿਨ ਗੁਗਨਾਨੀ, ਵਰਿੰਦਰ ਸਹਿਗਲ, ਸੰਦੀਪ ਦੀਪਾ, ਰਿੰਕੂ ਜਿੰਦਲ, ਗੁਰਨਾਮ ਸਿੰਘ, ਰਾਮ ਰਤਨ ਆਦਿ ਵੱਡੀ ਗਿਣਤੀ ’ਚ ਆਡ਼੍ਹਤੀ ਧਰਨੇ ’ਚ ਸ਼ਾਮਲ ਹੋਏ।  
 


Related News