ਸਫਾਈ ਸੇਵਕ ਯੂਨੀਅਨ ਦਾ ਧਰਨਾ ਜਾਰੀ

02/23/2018 6:10:55 AM

ਅਬੋਹਰ, (ਸੁਨੀਲ)- ਪ੍ਰਦੇਸ਼ ਮਿਊਂਸੀਪਲ ਮੁਲਾਜ਼ਮ ਕਮੇਟੀ ਦੇ ਸੱਦੇ 'ਤੇ ਪੂਰੇ ਪ੍ਰਦੇਸ਼ ਅਤੇ ਸਥਾਨਕ ਪਧੱਰ 'ਤੇ ਸਫਾਈ ਸੇਵਕ ਯੂਨੀਅਨ ਵੱਲੋਂ ਲਾਇਆ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿਚ ਦਾਖਿਲ ਹੋ ਗਿਆ। ਜਾਣਕਾਰੀ ਦਿੰਦੇ ਹੋਏ ਯੂਨੀਅਨ ਪ੍ਰਧਾਨ ਓਮ ਪ੍ਰਕਾਸ਼ ਢਿਲੋਡ ਨੇ ਦੱਸਿਆ ਕਿ ਇਸ ਧਰਨੇ ਵਿਚ ਸਫਾਈ ਸੇਵਕ ਯੂਨੀਅਨ ਅਤੇ ਸਾਰੇ ਨਗਰ ਕੌਂਸਲ ਦੇ ਕਰਮਚਾਰੀ ਵਰਗ ਵੱਲੋਂ ਨਗਰ ਕੌਂਸਲ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਰਮੇਸ਼ ਭਗਾਨੀਆ, ਭਾਗੀਰਥ, ਮੁਰਾਰੀ ਲਾਲ, ਅਸ਼ੋਕ, ਸ਼੍ਰੀ ਚੰਦ, ਅਸ਼ੋਕ ਸਾਰਸਰ, ਮੌਜੀ ਕਾਂਗੜਾ, ਬਾਬੀ , ਮਾਯਾ ਦੇਵੀ, ਲਾਲੀ, ਬਿਮਲਾ ਦੇਵੀ, ਬੱਬਲੀ, ਸ਼ਕੁੰਤਲਾ, ਸਫਾਈ ਕਰਮਚਾਰੀ ਅਤੇ ਦਫਤਰ ਸਟਾਫ ਮੰਗਤ ਰਾਮ ਕਲਰਕ , ਭਾਰਤ ਕੁਮਾਰ, ਰਮੇਸ਼ ਸ਼ਰਮਾ, ਕੁਲਵਿੰਦਰ ਸਿੰਘ, ਕਸ਼ਮੀਰੀ ਲਾਲ, ਜਗਦੀਸ਼ ਕੁਮਾਰ, ਰੋਹਿਤ ਕੁਮਾਰ ਤੇ ਹੋਰ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਧਰਨਾ ਲਾਉਣ ਦੇ ਨਾਲ-ਨਾਲ ਅਰਥੀ ਫੂਕ ਪ੍ਰਦਰਸ਼ਨ ਵੀ ਕੀਤਾ ਜਾਵੇਗਾ। 
ਜ਼ੀਰਾ, (ਗੁਰਮੇਲ ਸੇਖ਼ਵਾਂ)-ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਅਤੇ ਸੀਵਰਮੈਨ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਹੜਤਾਲ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਗੱਲਬਾਤ ਕਰਦਿਆਂ ਪ੍ਰਧਾਨ ਪੱਪੂ ਰਾਮ ਅਤੇ ਵਾਈਸ ਪ੍ਰਧਾਨ ਬਿਸ਼ਨੂ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ 7 ਮਾਰਚ ਨੂੰ ਜਲੰਧਰ ਵਿਖੇ ਪੰਜਾਬ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਸਮੇਂ ਪ੍ਰਧਾਨ ਪੱਪੂ ਰਾਮ, ਰਾਮ ਖਿਲਾੜੀ, ਬਿਸ਼ਨੂ, ਇੰਦਰ ਕੁਮਾਰ, ਅਸ਼ੋਕ ਕੁਮਾਰ, ਮਿਰਚੂ ਲਾਲ, ਹਰੀ ਰਾਮ, ਮਹੇਸ਼ ਕੁਮਾਰ, ਸੁਰਿੰਦਰ ਕੁਮਾਰ, ਗਿਰਧਾਰੀ ਲਾਲ, ਵਿਜੇ ਕੁਮਾਰ, ਪ੍ਰੀਤਮ, ਵਿਨੋਦ, ਧਰਮਚੰਦ ਆਦਿ ਹਾਜ਼ਰ ਸਨ।
ਜਲਾਲਾਬਾਦ,  (ਟੀਨੂੰ, ਦੀਪਕ)-ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਮਿਊਂਸੀਪਲ ਕਾਮਿਆਂ ਵੱਲੋਂ ਭੱਖਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਸ਼ੁਰੂ ਕੀਤੇ ਹੋਏ ਸੰਘਰਸ਼ ਦੀ ਲੜੀ ਤਹਿਤ ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕ ਯੂਨੀਅਨ ਜਲਾਲਾਬਾਦ, ਸੀਵਰੇਜ ਯੂਨੀਅਨ ਜਲਾਲਾਬਾਦ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਕੁਮਾਰ ਸਾਰਵਾਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਦਿਵਾਉਣ ਅਤੇ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ ਤੋਂ ਇਲਾਵਾ ਕਈ ਹੋਰ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੂਰੇ ਪੰਜਾਬ ਦੇ ਮਿਊਂਸੀਪਲ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ। ਇਸ ਸਮੇਂ ਸਫਾਈ ਸੇਵਕ ਯੂਨੀਅਨ ਜਲਾਲਾਬਾਦ ਦੇ ਵਾਈਸ ਪ੍ਰਧਾਨ ਅਜੈ ਕੁਮਾਰ, ਸੈਕਟਰੀ ਚੰਦਨ ਕੁਮਾਰ, ਜੁਆਇੰਟ ਸੈਕਟਰੀ ਸਤੀਸ਼ ਕੁਮਾਰ, ਕੈਸ਼ੀਅਰ ਰਵੀ ਕੁਮਾਰ, ਸੀਵਰੇਜ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਲਾਲ, ਵਾਈਸ ਪ੍ਰਧਾਨ ਰਾਮਪਾਲ ਅਤੇ ਕੈਸ਼ੀਅਰ ਸੁਰੇਸ਼ ਕੁਮਾਰ ਆਦਿ ਮੌਜੂਦ ਸਨ।  


Related News