ਨਹਿਰ ''ਚ ਬਣਾਇਆ ਜਾ ਰਿਹੈ ਸਟੇਡੀਅਮ

Wednesday, Jan 17, 2018 - 07:43 AM (IST)

ਮੋਹਾਲੀ  (ਕੁਲਦੀਪ) - ਪੰਜਾਬ ਸਰਕਾਰ ਵਲੋਂ ਭਾਵੇਂ ਹੀ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਵਾਲੇ ਨਹਿਰਾਂ-ਨਾਲਿਆਂ ਵਿਚ ਉਸਾਰੀਆਂ 'ਤੇ ਭਾਵੇਂ ਹੀ ਅਕਸਰ ਰੋਕ ਲਾਈ ਜਾਂਦੀ ਹੈ ਤੇ ਅਜਿਹੇ ਉਸਾਰੀ ਕੰਮਾਂ 'ਤੇ ਸਖਤ ਨਜ਼ਰ ਰੱਖਣ ਲਈ ਡਰੇਨੇਜ ਵਿਭਾਗ ਦੀ ਜ਼ਿੰਮੇਵਾਰੀ ਹੈ ਪਰ ਇਸ ਦੇ ਬਾਵਜੂਦ ਜ਼ਿਲਾ ਮੋਹਾਲੀ ਦੇ ਪਿੰਡ ਲਾਂਡਰਾਂ ਦੇ ਬਾਹਰੋਂ ਲੰਘ ਰਹੀ ਪਟਿਆਲਾ ਦੀ ਰਾਵ ਨਹਿਰ ਵਿਚ ਪਿੰਡ ਦੀ ਪੰਚਾਇਤ ਵਲੋਂ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ । ਨਹਿਰ 'ਚ ਬਣਾਇਆ ਜਾ ਰਿਹਾ ਇਹ ਸਟੇਡੀਅਮ ਹਰ ਇਕ ਵਿਅਕਤੀ ਦਾ ਧਿਆਨ ਆਕਰਸ਼ਿਤ ਕਰ ਰਿਹਾ ਹੈ ਪਰ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਨਜ਼ਰ ਅਜੇ ਤਕ ਇਸ 'ਤੇ ਨਹੀਂ ਪਈ ਹੈ ਤੇ ਉਸਾਰੀ ਧੜੱਲੇ ਨਾਲ ਜਾਰੀ ਹੈ ।
ਸੰਸਦ ਮੈਂਬਰ ਕੋਟੇ 'ਚੋਂ ਮਿਲੀ ਸੀ 5 ਲੱਖ ਦੀ ਗਰਾਂਟ
ਜਾਣਕਾਰੀ ਮੁਤਾਬਕ ਲਾਂਡਰਾਂ ਦੀ ਪੰਚਾਇਤ ਨੂੰ ਸੰਸਦ ਕੋਟੇ ਵਿਚੋਂ 5 ਲੱਖ ਰੁਪਏ ਦੀ ਗਰਾਂਟ ਮਿਲੀ ਸੀ ਤੇ ਉਸੇ ਗਰਾਂਟ ਨੂੰ ਖਰਚ ਕਰਨ ਲਈ ਨਹਿਰ 'ਚ ਸਟੇਡੀਅਮ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ।ਪਤਾ ਲੱਗਾ ਹੈ ਕਿ ਇਸ ਸਟੇਡੀਅਮ ਨੂੰ ਬਣਾਉਣ ਲਈ ਪੰਚਾਇਤ ਨੇ ਡਰੇਨੇਜ ਵਿਭਾਗ ਤੋਂ ਕੋਈ ਇਜਾਜ਼ਤ
ਨਹੀਂ ਲਈ, ਜੋ ਕਿ ਸ਼ਰੇਆਮ ਕੈਨਾਲ ਐਕਟ ਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ।
ਬਰਸਾਤੀ ਪਾਣੀ ਨਾਲ 'ਮਿੱਟੀ' ਹੋ ਸਕਦੈ ਸਟੇਡੀਅਮ
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਵੀ ਸਮੇਂ ਤੇਜ਼ ਬਾਰਿਸ਼ ਹੋ ਜਾਂਦੀ ਹੈ ਤਾਂ ਬਰਸਾਤੀ ਪਾਣੀ ਦਾ ਤੇਜ਼ ਵਹਾਅ ਇਸ 5 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਸਟੇਡੀਅਮ ਨੂੰ 'ਮਿੱਟੀ' ਕਰ ਸਕਦਾ ਹੈ ।


Related News