ਨੌਜਵਾਨ ’ਤੇ ਸਾਬਕਾ ਕੌਂਸਲਰ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ

Saturday, Jun 03, 2023 - 11:26 PM (IST)

ਨੌਜਵਾਨ ’ਤੇ ਸਾਬਕਾ ਕੌਂਸਲਰ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ

ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)-ਅੰਮ੍ਰਿਤਸਰ ਦੇ ਸਥਾਨਕ ਲੋਹਗੜ੍ਹ ਫਾਟਕ ’ਤੇ ਸਾਬਕਾ ਕੌਂਸਲਰ ਦੇ ਬੇਟੇ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਇਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਸ ਨੇ ਅਭੀ ਨਾਂ ਦੇ ਨੌਜਵਾਨ ਅਤੇ ਉਸ ਦੇ ਹੋਰ ਸਾਥੀਆਂ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।

ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਪੰਥ’ ਬਣਾਉਣ ਦਾ ਕੀਤਾ ਐਲਾਨ (ਵੀਡੀਓ)

ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਦਾ ਲੜਕਾ ਅਭੀ ਸ਼ੁੱਕਰਵਾਰ ਰਾਤ ਨੂੰ ਲੋਹਗੜ੍ਹ ਫਾਟਕ ਤੋਂ ਲੰਘਿਆ ਤਾਂ ਗੁਰਪ੍ਰੀਤ ਗੋਪੀ, ਜੋ ਆਪਣੇ ਨਾਨਕੇ ਘਰ ਆਇਆ ਹੋਇਆ ਸੀ, ਆਪਣੇ ਰਿਸ਼ਤੇਦਾਰਾਂ ਨਾਲ ਘਰ ਦੇ ਬਾਹਰ ਬੈਠਾ ਸੀ ਕਿ ਕੁਝ ਦੇਰ ਬਾਅਦ ਅਭੀ ਆਪਣੇ ਨਾਲ ਉਥੇ ਕੁਝ ਸਾਥੀਆਂ ਨਾਲ ਆਇਆ ਅਤੇ ਮਿਲ ਕੇ ਗੁਰਪ੍ਰੀਤ ਗੋਪੀ ’ਤੇ ਗੋਲ਼ੀਆਂ ਚਲਾ ਦਿੱਤੀਆਂ। ਫਾਇਰਿੰਗ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਗੋਪੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਥਾਣਾ ਡੀ ਡਵੀਜ਼ਨ ਦੇ ਇੰਚਾਰਜ ਰੌਬਿਨ ਹੰਸ ਨੇ ਦੱਸਿਆ ਕਿ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਆਰਮਜ਼ ਐਕਟ ਦੀ ਕਾਰਵਾਈ ਕੀਤੀ ਗਈ ਹੈ। ਦੱਸਣਾ ਜ਼ਰੂਰੀ ਹੈ ਕਿ ਦੋਸ਼ੀ ਅਭੀ ਸਾਬਕਾ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਪੁੱਤ ਹੈ, ਜਿਸ ਨੂੰ 5 ਸਾਲ ਪਹਿਲਾਂ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਮੇਨ ਤੋਂ ਲੂਪ ਲਾਈਨ ’ਤੇ ਆਈ ਕੋਰੋਮੰਡਲ ਐਕਸਪ੍ਰੈੱਸ ਤੇ ਮਾਲਗੱਡੀ ਵਿਚਾਲੇ ਜ਼ਬਰਦਸਤ ਟੱਕਰ, ਕੀ ਹੈ ਹਾਦਸੇ ਦਾ ਕਾਰਨ?


author

Manoj

Content Editor

Related News