ਪੈਨਸ਼ਨਧਾਰਕਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

Tuesday, Apr 17, 2018 - 05:43 AM (IST)

ਪੈਨਸ਼ਨਧਾਰਕਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਅਬੋਹਰ, (ਸੁਨੀਲ)- ਲਾਈਨਪਾਰ ਖੇਤਰ ਨਵੀਂ ਆਬਾਦੀ ਗਲੀ ਨੰਬਰ 2 ਸਥਿਤ ਜੇ. ਪੀ. ਪਾਰਕ 'ਚ ਸਮਾਜ ਸੁਧਾਰ ਸਭਾ ਦੀ ਮੀਟਿੰਗ ਹੋਈ, ਜਿਸ 'ਚ ਪੁੱਜੇ ਵੱਡੀ ਗਿਣਤੀ 'ਚ ਪੈਨਸ਼ਨਧਾਰਕਾਂ ਪ੍ਰੇਮ ਕੁਮਾਰ, ਰਾਜ ਰਾਣੀ, ਪੂਰਨ ਚੰਦ, ਵਿਦਿਆ ਰਾਣੀ, ਵਿੱਕੀ, ਗੀਤਾ ਦੇਵੀ ਤੇ ਕਿਰਨ ਬਾਲਾ ਨੇ ਸਭਾ ਦੇ ਪ੍ਰਧਾਨ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । 
ਜਾਣਕਾਰੀ ਦਿੰਦੇ ਹੋਏ ਰਾਜੇਸ਼ ਗੁਪਤਾ ਨੇ ਦੱਸਿਆ ਕਿ ਪੈਨਸ਼ਨ ਵਿਭਾਗ ਦੇ ਵੈਰੀਫਿਕੇਸ਼ਨ ਅਧਿਕਾਰੀਆਂ ਵੱਲੋਂ ਯੋਗ ਪੈਨਸ਼ਨਧਾਰਕਾਂ ਨੂੰ ਯੋਗ ਨਾ ਦੱਸ ਕੇ ਉਨ੍ਹਾਂ ਨੂੰ ਫਾਜ਼ਿਲਕਾ, ਉਪਮੰਡਲ ਅਧਿਕਾਰੀ ਦੇ ਦਫ਼ਤਰ ਤਾਂ ਕਦੇ ਈ. ਓ . ਦੇ ਕੋਲ ਚੱਕਰ ਲਗਵਾ-ਲਗਵਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦੀ ਬਜਾਏ ਉਨ੍ਹਾਂ ਨੂੰ ਧੱਕੇ ਖੁਆ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਸਬੰਧ 'ਚ ਉਹ ਛੇਤੀ ਹੀ ਜ਼ਿਲਾ ਪ੍ਰਸ਼ਾਸਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ।  


Related News