ਰੰਜਿਸ਼ਨ ਚੱਲੀ ਗੋਲੀ

Sunday, Apr 01, 2018 - 07:04 AM (IST)

ਰੰਜਿਸ਼ਨ ਚੱਲੀ ਗੋਲੀ

ਪੱਟੀ,   (ਸੌਰਭ, ਸੋਢੀ)-  ਪੁਰਾਣੀ ਰੰਜ਼ਿਸ ਨੂੰ ਲੈ ਕੇ ਇਕ ਧਿਰ ਵੱਲੋਂ ਦੂਜੀ ਧਿਰ 'ਤੇ ਗੋਲੀ ਚਲਾਉਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜੈਦੀਪ ਸਿੰਘ, ਉਸਦੇ ਪਿਤਾ ਜਸਵੰਤ ਸਿੰਘ ਤੇ ਭਰਾ ਨੇ ਦੱਸਿਆ ਕਿ ਸਵੇਰੇ 9.30 ਵਜੇ ਕਰੀਬ ਸੋਨੂੰ ਨਾਂ  ਦਾ ਵਿਅਕਤੀ ਸਾਡੀ ਦੁਕਾਨ 'ਤੇ ਆਇਆ ਤੇ ਰੰਜੀਸ਼ਨ ਉਸ ਨੇ ਸਾਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਤੇ ਜਿਸ 'ਤੇ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਤੇ ਗੋਲੀ ਕੰਧ 'ਚ ਜਾ ਵੱਜੀ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਮੁਖੀ ਕਮਲਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਗੋਲੀ ਚੱਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।


Related News