ਜਲੰਧਰ ਦੇ ਗਾਜ਼ੀਗੁੱਲਾ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ

Monday, Mar 28, 2022 - 09:12 PM (IST)

ਜਲੰਧਰ ਦੇ ਗਾਜ਼ੀਗੁੱਲਾ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ

ਜਲੰਧਰ (ਵਰੁਣ) : ਸ਼ਹਿਰ ’ਚ ਅੱਜ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੋਢਲ ਅੰਡਰਬ੍ਰਿਜ ਦੇ ਪਿੱਛੇ ਪੈਂਦੇ ਗਾਜ਼ੀਗੁੱਲਾ ਗ੍ਰਾਊਂਡ ਰੇਲਵੇ ਲਾਈਨਾਂ ’ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਦੋ ਭਰਾਵਾਂ ਨੇ ਪੈਸਿਆਂ ਦੇ ਲੈਣ-ਦੇਣ ਵਿਚ ਇਕ ਨੌਜਵਾਨ ’ਤੇ ਫਾਇਰ ਕੀਤਾ ਪਰ ਕਿਸੇ ਦੇ ਗੋਲੀ ਲੱਗਣ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਜੈਕਸਨ ਨਿਵਾਸੀ ਗਾਜ਼ੀਗੁੱਲਾ ਨੇ ਦੱਸਿਆ ਕਿ ਉਸ ਨੇ ਰੌਕੀ ਤੇ ਮੋਂਟੀ ਨਾਮੀ ਦੋ ਭਰਾਵਾਂ ਤੋਂ ਕੋਰੋਨਾ ਸਮੇਂ ਦੌਰਾਨ ਪੈਸੇ ਵਿਆਜ ’ਤੇ ਲਏ ਸਨ। ਸਾਰੇ ਪੈਸੇ ਦੇਣ ਦੇ ਬਾਵਜੂਦ ਦੋਵੇਂ ਭਰਾ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ

ਦੋਸ਼ ਹੈ ਕਿ ਸੋਮਵਾਰ ਦੀ ਸ਼ਾਮ ਉਨ੍ਹਾਂ ਨੇ ਫੋਨ ਕਰਕੇ ਧਮਕਾਇਆ ਪਰ ਜੈਕਸਨ ਨੇ ਜਦੋਂ ਉਨ੍ਹਾਂ ਨੂੰ ਪੈਸੇ ਲੈਣ ਲਈ ਬੁਲਾਇਆ ਤਾਂ ਮੋਂਟੀ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਮੌਕੇ ਤੋਂ ਗੋਲੀ ਦਾ ਖੋਲ ਨਹੀਂ ਮਿਲਿਆ। ਇਹ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਵੀਡੀਓ ’ਚ ਦੋ ਵਿਅਕਤੀ ਇਕ ਨੌਜਵਾਨ ਨਾਲ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ ਤੇ ਇੰਨੇ ਨੂੰ ਇਕ ਨੌਜਵਾਨ ਨੇ ਆਪਣੀ ਜੇਬ ’ਚੋਂ ਪਿਸਤੌਲ ਕੱਢ ਕੇ ਹਵਾਈ ਫਾਇਰ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਘਟਨਾ ਸਥਾਨ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਜੀ. ਆਰ. ਪੀ. ਤੇ ਥਾਣਾ 2 ਦੀ ਪੁਲਸ ਜਾਂਚ ਲਈ ਪਹੁੰਚ ਗਈ ਹੈ।

 


author

Manoj

Content Editor

Related News